Close
Menu

ਐੱਫ.ਬੀ.ਆਈ.ਨੇ ਜਾਰੀ ਕੀਤੀ ਨੇਵੀ ਅੱਡੇ ‘ਚ ਗੋਲੀਬਾਰੀ ਕਰਨ ਵਾਲੇ ਦੀ ਵੀਡੀਓ

-- 26 September,2013

ਵਾਸ਼ਿੰਗਟਨ,26 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਪਿਛਲੇ ਹਫਤੇ ਵਾਸ਼ਿੰਗਟਨ ‘ਚ 12 ਲੋਕਾਂ ਦੀ ਹੱਤਿਆ ਕਰਨ ਵਾਲੇ ਬੰਦੂਕਧਾਰੀ ਹਾਲ ਹੀ ‘ਚ ਜਾਰੀ ਇੱਕ ਵੀਡੀਓ ‘ਚ ਨੇਵੀ  ਅੱਡੇ ਦੀ ਇਮਾਰਤ ‘ਚ ਖਾਸ ਬਲਾਂ ਦੇ ਸੰਚਾਲਕ ਦੀ ਤਰ੍ਹਾਂ ਦੌੜਦਾ ਹੋਇਆ ਨਜ਼ਰ ਆ ਰਿਹਾ ਹੈ। ਐੱਫ.ਆਈ.ਬੀ. ਨੇ ਇਹ ਵੀ ਕਿਹਾ ਕਿ ਏਰੋਨ ਏਲੇਕਸਿਸ ਦੇ ਡਾਕਟਰੀ ਇਤਿਹਾਸ ਅਨੁਸਾਰ ਉਹ ਮੰਨਦਾ ਸੀ ਕਿ ਉਸ ਨੂੰ ਬੇਹੱਦ ਘੱਟ ਅਵਰਤੀ ਅਤੇ ਬਿਜਲੀ ਚੁੰਬਕੀ ਤਰੰਗਾਂ ਵਲੋਂ ਕੰਟਰੋਲ ਜਾਂ ਪ੍ਰਭਾਵਿਤ ਕੀਤਾ ਜਾ ਰਿਹਾ ਸੀ। ਐੱਫ.ਆਈ.ਬੀ. ਦੇ ਵਾਸ਼ਿੰਗਟਨ ਫੀਲਡ ਦਫਤਰ ਦੀ ਸਹਿ ਨਿਰਦੇਸ਼ਕ ਵਾਲੇਰੀ ਪਾਰਲੇਵ ਨੇ ਕਿਹਾ ਕਿ ਏਲੇਕਸਿਸ ਨੇ 16 ਸਤੰਬਰ ਨੂੰ ਵਾਸ਼ਿੰਗਟਨ ਨੇਵੀ ਅੱਡੇ ‘ਚ ਹੋਏ ਇਸ ਹੱਤਿਆਕਾਂਡ ‘ਚ ਇੱਕ ਸ਼ਾਟਗਨ ਅਤੇ ਹੈਂਡਗਨ ਦਾ ਇਸਤੇਮਾਲ ਕੀਤਾ ਸੀ। ਪੁਲਸ ਨੇ ਏਲੇਕਿਸਸ ਨੂੰ ਮਾਰ ਦਿੱਤਾ ਸੀ ਪਰ ਇਸ ਤੋਂ ਪਹਿਲਾਂ ਉਹ ਦਰਜਨ ਲੋਕÎਾਂ ਨੂੰ ਮਾਰ ਚੁੱਕਿਆ ਸੀ। ਅਮਰੀਕਾ ਨੂੰ ਹੈਰਾਨ ਕਰ ਦੇਣ ਵਾਲੀ ਇਸ ਸਮੂਹਿਕ ਗੋਲੀਬਾਰੀ ‘ਚ ਚਾਰ ਲੋਕ ਜ਼ਖਮੀ ਵੀ ਹੋ ਗਏ। ਪਾਰਲੇਵ ਨੇ ਕਿਹਾ ਕਿ ਵੀਡੀਓ ‘ਚ ਕਿਤੇ ਵੀ ਗੋਲੀਬਾਰੀ ਕਰਦਾ ਨਾ ਦਿਖਣ ਵਾਲੇ ਏਲੇਕਸਿਸ ਨਾਲ ਸਪੱਸ਼ਟ ਰੂਪ ਤੋਂ ਡਾਕਟਰੀ ਮੁਸ਼ਕਲਾਂ ਸਨ।

Facebook Comment
Project by : XtremeStudioz