Close
Menu

ਐੱਫ ਵਨ ਸਰਕਟ ‘ਤੇ ਦਿਖੇਗਾ ਰਫਤਾਰ ਦਾ ਰੋਮਾਂਚ

-- 14 September,2013

n-4

ਨਵੀਂ ਦਿੱਲੀ – 14 ਸਤੰਬਰ (ਦੇਸ ਪ੍ਰਦੇਸ ਟਾਈਮਜ਼)-ਗ੍ਰੇਟਰ ਨੋਇਡਾ ਸਥਿਤ ਦੇਸ਼ ਦੇ ਇਕੋਇਕ ਫਾਰਮੂਲਾ ਵਨ ਬੁੱਧ ਇੰਟਰਨੈਸ਼ਨਲ ਸਰਕਟ ਵਿਚ ਸ਼ਨੀਵਾਰ ਤੇ ਐਤਵਾਰ ਨੂੰ ਰਫਤਾਰ  ਦਾ ਰੋਮਾਂਚ ਦੇਖਣ ਨੂੰ ਮਿਲੇਗਾ ਤੇ ਭਾਰਤੀ ਮੋਟਰਸਪੋਰਟਸ ਦੇ ਇਤਿਹਾਸ ਵਿਚ  ਪਹਿਲੀ ਵਾਰ  ਐੱਮ. ਐੱਮ. ਐੱਸ. ਸੀ., ਐੱਫ. ਐੱਮ. ਐੱਸ. ਸੀ. ਆਈ. ਨੈਸ਼ਨਲ ਰੇਸਿੰਗ ਚੈਂਪੀਅਨਸ਼ਿਪ ਦੇ ਟੂ ਵੀਲਰਸ ਤੇ ਫੋਰ ਵੀਲਰਸ ਇਕੱਠੇ ਉਤਰਨਗੇ।
ਐੱਫ. ਵਨ ਸਰਕਟ ‘ਤੇ ਇਸ ਇਤਿਹਾਸਕ ਹਫਤੇ ਵਿਚ ਐੱਫ. ਆਰ. ਐੱਫ. 1600 ਕੈਟਗਰੀ, ਟੋਯੇਟਾ ਈ. ਐੱਮ. ਆਰ. ਟਰਾਫੀ, ਇੰਡੀਅਨ ਟੂਰਿੰਗ ਕਾਰਸ ਤੇ ਇੰਡੀਅਨ ਜੂਨੀਅਰ ਟੂਰਿੰਗ ਕਾਰਸ ਫੋਰ ਵ੍ਹੀਲਰਸ ਵਰਗ ਵਿਚ ਉਤਰਨਗੇ ਜਦਕਿ ਟੂ ਵ੍ਹੀਲਰ ਰੇਸਾਂ ਵਿਚ ਟੀ. ਵੀ. ਐੱਮ. ਅਪਾਚੇ ਆਰ. ਟੀ. ਆਰ. 180 ਕੈਟਾਗਰੀ, ਯਾਮਹਾ ਵਾਈ ਟੂ ਐੱਫ ਵਨ ਮੇਕ ਚੈਂਪੀਅਨਸ਼ਿਪ, ਹੋਂਡਾ ਸੀ. ਬੀ. ਆਰ. 250 ਵਨ ਮੇਕ ਚੈਂਪੀਅਨਸ਼ਿਪ ਤੇ ਐੱਨ. ੱਾਰ. ਸੀ. ਗਰੁੱਪ ਸੀ 165 ਸੀ. ਸੀ. ਵਰਗ ਦੇ ਮੁਕਾਬਲੇ ਹੋਣਗੇ।
ਐੱਫ. ਐੱਮ. ਐੱਸ. ਸੀ. ਆਈ. ਦੇ ਮੁਖੀ ਵਿਕੀ ਚੰਡੋਕ ਨੇ ਬੁੱਧ ਸਰਕਟ ‘ਤੇ ਇਨ੍ਹਾਂ ਰੇਸਾਂ ਦਾ ਐਲਾਨ ਕਰਦੇ ਹੋਏ ਕਿਹਾ, ”ਸਾਡੇ ਵਿਕੀ ਚੰਡੋਕ ਨੇ ਬੁੱਧ ਸਰਕਟ ‘ਤੇ ਇਨ੍ਹਾਂ ਰੇਸਾਂ ਦਾ ਐਲਾਨ ਕਰਦੇ ਹੋਏ ਕਿਹਾ, ”ਸਾਡੇ ਲਈ ਇਹ ਵੱਡੇ ਮਾਣ ਦ ਗਾਲ ਹੈ ਕਿ ਟੂ ਵ੍ਹੀਲਰਸ ਤੇ ਫੋਰ ਵ੍ਹੀਲਰ ਰੇਸਾਂ ਦਾ ਆਯੋਜਨ ਇਕੱਠੇ ਹੋ ਰਿਹਾ ਹੈ। ਇਹ ਪਹਿਲਾ ਮੌਕਾ ਹੈ ਜਦੋਂ ਇਨ੍ਹਾਂ ਰੇਸਾਂ ਦਾ ਆਯੋਜਨ ਐੱਫ ਵਨ ਸਰਕਟ ‘ਤੇ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz