Close
Menu

ਐੱਮ. ਐੱਲ. ਏ. ‘ਤੇ ਵੇਸਵਾਪੁਣੇ ਦਾ ਕੇਸ, ਸੁਣਵਾਈ ਨਵੰਬਰ ‘ਚ

-- 22 October,2013

ਐਡਮਿੰਟਨ ,22 ਅਕਤੂਬਰ (ਦੇਸ ਪ੍ਰਦੇਸ ਟਾਈਮਜ਼)-ਅਲਬਰਟਾ ਦੇ ਫੋਰਡ ਮੈਕਰੀ ਦੇ ਐੱਮ. ਐੱਲ. ਏ. ਮਾਈਕ ਐਲਨ ਨੂੰ ਅਮਰੀਕਾ ‘ਚ ਵੇਸਵਾਪੁਣੇ ਦੇ ਦੋਸ਼ ‘ਚ ਨਵੰਬਰ ਵਿਚ ਅਗਲੀ ਸੁਣਵਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੈਨੀਸੋਟਾ ਸਥਿਤ ਸੈਟ ਪਾਲ ਅਦਾਲਤ ‘ਚ ਬਚਾਅ ਪੱਖ ਦੇ ਵਕੀਲ ਡੇਵਿਡ ਰਿਸਕ ਆਪਣੇ ਮੁਅੱਕਲ ਮਾਈਕ ਐਲਨ ਦੀ ਥਾਂ ਪੇਸ਼ ਹੋਏ ਅਤੇ ਉਸ ‘ਤੇ ਲੱਗੇ ਦੋਸ਼ਾਂ ਦੀ ਜਾਣਕਾਰੀ ਹਾਸਲ ਕੀਤੀ। ਜੇਕਰ ਮਾਈਕ ਐਲਨ ‘ਤੇ ਲੱਗੇ ਦੋਸ਼ ਸਾਬਤ ਹੋ ਜਾਂਦੇ ਹਨ ਤਾਂ ਉਸ ਨੂੰ 3000 ਡਾਲਰ ਦਾ ਜੁਰਮਾਨਾ ਅਤੇ 1 ਸਾਲ ਦੀ ਕੈਦ ਹੋ ਸਕਦੀ ਹੈ। ਇਸ ਮਾਮਲੇ ਦਾ ਖੁਲਾਸਾ ਪਿਛਲੇ ਸਾਲ ਜੁਲਾਈ ਮਹੀਨੇ ਵਿਚ ਇਕ ਸਟਿੰਗ ਆਪ੍ਰੇਸ਼ਨ ਦੌਰਾਨ ਹੋਇਆ ਸੀ। ਉਸ ਸਮੇਂ ਐਲਨ ਇਕ ਸਰਕਾਰੀ ਦੌਰੇ ‘ਤੇ ਸੀ। ਸੈਟ ਪਾਲ ਦੀ ਕਵਰਿੰਗ ਪੁਲਸ ਅਫਸਰ ਨੇ ਐਲਨ ਨੂੰ ਉਸ ਸਮੇਂ ਕਾਬੂ ਕਰ ਲਿਆ ਸੀ ਜਦੋਂ ਉਹ ਉਸ ਨੂੰ ਆਪਣੇ ਨਾਲ ਲਿਮੋਜੀਣ ਵਿਚ ਆਉਣ ਲਈ 200 ਡਾਲਰ ਦੀ ਪੇਸ਼ਕਸ਼ ਕਰ ਰਿਹਾ ਸੀ।

Facebook Comment
Project by : XtremeStudioz