Close
Menu

ਓਂਟਾਰੀਓ ਵਿਚ ਵਿੱਨ ਦੀ ਹਿਮਾਇਤ ਟਰੂਡੋ ਨੂੰ ਲੈ ਡੁੱਬੇਗੀ

-- 05 August,2015

ਟੋਰਾਂਟੋ: ਓਂਟਾਰੀਓ ਸੂਬੇ ਦੀ ਪ੍ਰੀਮੀਅਰ ਕੈਥਲੀਨ ਵਿੱਨ ਨੇ ਐਲਾਨ ਕੀਤਾ ਹੈ ਕਿ ਉਹ ਟਰੂਡੋ ਨੂੰ ਜਿਤਾਉਣ ਲਈ ਉਸਦਾ ਹਰ ਸੰਭਵ ਸਾਥ ਦੇਵੇਗੀ। ਜਿੱਥੇ ਕੈਥਲੀਨ ਵਿੱਨ ਨੇ ਕਿਹਾ ਕਿ ਸਟੀਫ਼ਨ ਹਾਰਪਰ ਵੱਲੋਂ ਅਰਲੀ ਇਲੈਕਸ਼ਨ ਕਾਲ ਕਰਕੇ ਪੈਸੇ ਦੀ ਬਰਬਾਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਆਉਣ ਵਾਲੇ ਪੂਰੇ ਗਿਆਰਾਂ ਹਫ਼ਤੇ ਜਸਟਿਨ ਟਰੂਡੋ ਦੇ ਨਾਲ ਚੱਲਣਗੇ ਅਤੇ ਉਸਦੀ ਜਿੱਤ ਨੂੰ ਯਕੀਨੀ ਬਣਾਏਗੀ। ਕੈਥਲੀਨ ਵਿੱਨ ਦੇ ਇਸ ਬਿਆਨ ਨੂੰ ਸੈਕਸ ਐਜੂਕੇਸ਼ਨ ਦਾ ਵਿਰੋਧ ਕਰ ਰਹੇ ਮਾਪਿਆਂ ਵੱਲੋਂ ਬੜੀ ਗੰਭੀਰਤਾ ਨਾਲ ਲਿਆ ਗਿਆ ਹੈ। ਬੀਤੇ ਦਿਨੀਂ ਕਾਰ ਇਸ ਸਿਲੇਬਸ ਵਿਰੁੱਧ ਆਯੋਜਿਤ ਕਾਰ ਰੈਲੀ ਦੇ ਇਕ ਪ੍ਰਬੰਧਕ ਨੇ ਵੀ ਕੈਥਲੀਨ ਵਿੱਨ ‘ਤੇ ਵਰਦਿਆਂ ਕਿਹਾ ਕਿ, “ਫ਼ੈਡਰਲ ਉਮੀਦਵਾਰ  ਸਾਨੂੰ ਇਹ ਕਹਿ ਕੇ ਪੱਲਾ ਝਾੜ ਦਿੰਦੇ ਹਨ ਕਿ ਸਾਡੀ ਸੂਬਾ ਸਰਕਾਰ ਨਾਲ ਕੋਈ ਸਾਂਝ ਨਹੀਂ। ਪਰ ਹੁਣ ਉਹੀ ਕੈਥਲੀਨ ਵਿੱਨ ਨਾਲ ਹੱਥ ਮਿਲਾ ਕੇ ਫ਼ੈਡਰਲ ਉਮੀਦਵਾਰ ਜਿਸ ਤਰ੍ਹਾਂ ਚੋਣ ਮੈਦਾਨ ਵਿਚ ਉੱਤਰੇ ਹਨ, ਤਾਂ ਉਹ ਇਕੋ ਹੀ ਸੋਚ ਦਾ ਪ੍ਰਗਰਾਵਾ ਕਰ ਰਹੇ ਹਨ। ਉਨਹਾਂ ਕਿਹਾ ਚਾਹੇ ਲਿਬਰਲ ਫ਼ੈਡਰਲ ਹੈ ਜਾਂ ਪ੍ਰੌਵਿੰਸ਼ੀਅਲ ਹੈ ਇਨ੍ਹਾਂ ਸਭ ਦੀ ਸੋਚ ਇਕ ਹੈ, ਜੋ ਸਾਡੇ ਸਮਾਜ ਲਈ ਅਤੇ ਸਾਡੇ ਬੱਚਿਆਂ ਲਈ ਘਾਤਕ ਹੈ। ਸਿਰਫ਼ ਪੰਜਾਬੀ ਭਾਈਚਾਰਾ ਹੀ ਨਹੀਂ ਮੁਸਲਮਾਨ, ਚਾਈਨੀਜ਼ ਅਤੇ ਵੱਖ ਵੱਖ ਚਰਚ ਗਰੁੱਪਾਂ ਦੇ ਲੋਕ ਇਸ ਗੱਲ ‘ਤੇ ਉੱਤਰ ਆਏ ਹਨ ਕਿ ਜਿੱਥੇ ਕੈਥਲੀਨ ਵਿੱਨ ਪ੍ਰਚਾਰ ਕਰਨ ਆਵੇਗੀ, ਉੱਥੇ ਹੀ ਉਸਦਾ ਵਿਰੋਧ ਹੋ ਸਕਦਾ ਹੈ। ਯਾਦ ਰਹੇ ਬੀਤੇ ਸਮੇਂ ਵਿਚ ਕੈਥਲੀਨ ਵਿੱਨ ਆਪਣੇ ਅਕਸ ਨੂੰ ਸੁਧਾਰਨ ਲਈ ਘੱਟ ਗਿਣਤੀ ਭਾਈਚਾਰੇ ਦੇ ਮੀਡੀਏ ਨੂੰ ਮਾਲਟਨ ਦੇ ਇਕ ਬੈਂਕੁਏਟ ਹਾਲ ਵਿਚ ਮਿਲਣ ਆਈ ਸੀ ਤਾਂ ਉੱਥੇ ਇਸਦਾ ਜ਼ਬਰਦਸਤ ਵਿਰੋਧ ਹੋਇਆ ਸੀ। ਇਸੇ ਤਰ੍ਹਾਂ ਹੀ ਨਗਰ ਕੀਰਤਨ ਦੌਰਾਨ ਕੈਥਲੀਨ ਵਿੱਨ ਨੂੰ ਛੁਪਣ ਲਈ ਥਾਂ ਲੱਭਣਾ ਮੁਸ਼ਕਲ ਹੋ ਰਿਹਾ ਸੀ। ਇਸ ਤੋਂ ਇਲਾਵਾ ਵੱਖ ਵੱਖ ਹੋਰ ਹਲਕਿਆਂ ਵਿਚ ਵੀ ਕੈਥਲੀਨ ਵਿੱਨ ਦਾ ਜ਼ਬਰਦਸਤ ਵਿਰੋਧ ਹੁੰਦਾ ਰਿਹਾ ਹੈ। ਕੈਥਲੀਨ ਵਿੱਨ, ਜਸਟਿਨ ਟਰੂਡੋ ਅਤੇ ਇਸ ਸਲੇਬਸ ਨੂੰ ਤਿਆਰ ਕਰਤਾ ਵਿੱਨ ਲੈਵਿਨ ਦੀ ਤਸਵੀਰ ਵੀ ਲੋਕਾਂ ਵਿਚ ਵਾਹਵਾ ਚਰਚਿਤ ਰਹੀ ਹੈ। ਜਿੱਥੇ ਕੈਥਲੀਨ ਵਿੱਨ ਸਟੀਫ਼ਨ ਹਾਰਪਰ ‘ਤੇ ਵਾਧੂ ਖਰਚਾ ਕਰਨ ਦਾ ਦੋਸ਼ ਲਗਾਉਂਦੀ ਹੈ, ਉੱਥੇ ਉਸਦੀ ਤਿੱਖੀ ਆਲੋਚਨਾ ਇਸ ਗੱਲੋਂ ਵੀ ਹੋ ਰਹੀ ਹੈ ਕਿ ਆਪਣੀ ਪਾਰਟੀ ਦੀਆਂ ਚਾਰ ਸੀਟਾਂ ਬਚਾਉਣ ਲਈ ਬਿਲੀਅਨ ਡਾਲਰਜ਼ ਟੈਕਸ ਪੇਅਰ ਦੇ ਉਜਾੜ ਚੁੱਕੀ ਹੈ। ਯਾਦ ਰਹੇ ਜਸਟਿਨ ਟਰੂਡੋ ਨੇ ਚੋਣਾਂ ਦੇ ਐਲਾਨ ਦਾ ਪਹਿਲਾ ਦਿਨ ਦਸਤਾਰ ਧਾਰੀ ਸਿੱਖ ਨੂੰ ਨਾਲ ਲੈ ਕੇ ਸਮਲਿੰਗੀਆਂ ਦੀ ਪਰੇਡ ਤੋਂ ਸ਼ੁਰੂ ਕੀਤਾ ਹੈ।

Facebook Comment
Project by : XtremeStudioz