Close
Menu

ਓਂਟਾਰੀਓ ਸਰਕਾਰ ਦੀ ਰਿਟਾਇਰਮੈਂਟ ਪੈਂਸ਼ਨ ਯੋਜਨਾ ਨੂੰ ਫ਼ੈਡਰਲ ਸਰਕਾਰ ਵੱਲੋਂ ਮਿਲੀ ਨਾਹ

-- 17 July,2015

ਓਟਾਵਾ : ਕੰਜ਼ਰਵਟਿਵ ਪਾਰਟੀ ਵੱਲੋਂ ਸੂਬੇ ਨੂੰ ਇਹ ਚੇਤਾਵਨੀ ਦਿੱਤੀ ਜਾ ਰਹੀ ਹੈ ਕਿ ਫ਼ੈਡਰਲ ਸਰਕਾਰ ਵੱਲੋਂ ਓਂਟਾਰੀਓ ਦੀ ਲਿਬਰਲ ਸਰਕਾਰ ਵੱਲੋਂ ਪੇਸ਼ ਕੀਤੀ ਗਈ ਰਿਟਾਇਰਮੈਂਟ ਪੈਂਸ਼ਨ ਯੋਜਨਾ ਨੂੰ ਮੁਕੰਮਲ ਕਰਨ ਵਿਚ ਕੋਈ ਭੂਮੀਕਾ ਨਹੀਂ ਨਿਭਾਈ ਜਾਵੇਗੀ।

ਬੁੱਧਵਾਰ ਨੂੰ ਇਕ ਪੱਤਰ ਦੁਆਰਾ ਫ਼ੈਡਰਲ ਵਿੱਤ ਮੰਤਰੀ ਜੋਅ ਓਲੀਵਰ ਨੇ ਓਂਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੌਸਾ ਨੂੰ ਦੱਸਿਆ ਹੈ ਕਿ ਓਂਟਾਰੀਓ ਸਰਕਾਰ ਵੱਲੋਂ ਲਾਗੂ ਓ.ਆਰ.ਪੀ.ਪੀ. ਨੂੰ ਲਾਗੂ ਕੀਤੇ ਜਾਣ ਦੀ ਪਰਕਿਰਿਆ ਵਿਚ ਫ਼ੈਡਰਲ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾਵੇਗੀ।

ਇਸ ਤੋਂ ਭਾਵ ਇਹ ਹੈ ਕਿ ਇਸ ਯੋਜਨਾ ਨੂੰ ਕਦੇ ਵੀ ਕੈਨੇਡਾ ਪੈਂਸ਼ਨ ਪਲੈਨ ਵਾਂਗ ਨਹੀਂ ਲਿਆ ਜਾਵੇਗਾ ਅਤੇ ਨਾ ਹੀ ਓ.ਆਰ.ਪੀ.ਪੀ. ਨੂੰ ਕਦੇ ਵੀ ਆਰ.ਆਰ.ਐਸ.ਪੀ. ਦੀਆ ਸੀਮਾਵਾਂ ਵਿਚ ਵੀ ਸ਼ਾਮਿਲ ਨਹੀਂ ਕੀਤਾ ਜਾਵੇਗਾ।

ਇਸ ਯੋਜਨਾ ਦੀ ਸਾਰੀ ਜ਼ਿੰਮੇਵਾਰੀ ਓਂਟਾਰੀਓ ਸਰਕਾਰ ਦੀ ਹੋਵੇਗੀ, ਜਿਸ ਵਿਚ ਕਲੈਕਸ਼ਨ ਅਤੇ ਕੰਟ੍ਰੀਬਿਊਸ਼ਨ ਵੀ ਸ਼ਾਮਿਲ ਹੈ। ਇਸ ਯੋਜਨਾ ਸੰਬੰਧੀ ਕਿਸੇ ਵੀ ਕਿਸਮ ਦੀ ਜਾਣਕਾਰੀ ਓਂਟਾਰੀਓ ਸਰਕਾਰ ਵੱਲੋਂ ਆਪਣੇ ਦਮ ‘ਤੇ ਇਕੱਠੀ ਕਰਨੀ ਪਵੇਗੀ।

ਸ਼੍ਰੀ ਓਲੀਵਰ ਨੇ ਇਸ ਮਾਮਲੇ ਸੰਬੰਧੀ ਆਪਣੀ ਗੱਲ ਰੱਖਦਿਆਂ ਕਿਹਾ ਕਿ ਸਰਕਾਰ ਵੱਲੋਂ ਇਸ ਯੋਜਨਾ ਦਾ ਸਮਰਥਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ ਪਰ ਸਰਕਾਰ ਵੱਲੋਂ ਕਰਮਚਾਰੀਆਂ ਲਈ ਟੇਕ-ਹੋਮ ਪੇਅ ਵਿਚ ਕਮੀ ਲਿਆਂਦੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਓਂਟਾਰੀਓ ਸਰਕਾਰ ਵੱਲੋਂ ਪੇਸ਼ ਕੀਤੀ ਗਈ ਰਿਟਾਇਰਮੈਂਟ ਪੈਂਸ਼ਨ ਦੀ ਯੋਜਨਾ ਅਧੀਨ ਕਰਮਚਾਰੀਆਂ ਤੋਂ ਰਕਮ ਲਈ ਜਾਵੇਗੀ, ਇਸ ਨਾਲ ਨੌਕਰੀਆਂ ਵਿਚ ਕਟੌਤੀ ਕੀਤੀ ਜਾਵੇਗੀ, ਜਿਸ ਨਾਲ ਸਿੱਧੇ ਰੂਪ ਵਿਚ ਆਰਥਿਕਤਾ ਨੂੰ ਸੱਟ ਲੱਗੇਗੀ।

Facebook Comment
Project by : XtremeStudioz