Close
Menu

ਓਂਟਾਰੀਓ ਸਰਕਾਰ ਵੱਲੋਂ ਹਾਰਪਰ ਸਰਕਾਰ ਨੂੰ ਪੈਨਸ਼ਨ ਪਲੈਨ ‘ਤੇ ਰਾਜ਼ੀ ਹੋਣ ਦੀ ਅਪੀਲ

-- 31 July,2015

ਓਂਟਾਰੀਓ, ਫ਼ੇਡਰਲ ਚੋਣਾਂ ਦੇ ਨੇੜੇ ਆਉਂਦੇ ਸਮੇਂ ਦੇ ਨਾਲ ਹੀ ਓਂਟਾਰੀਓ ਸਰਕਾਰ ਵੱਲੋਂ ਕੰਜ਼ਰਵਟਿਵ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਵੱਲੋਂ ਪ੍ਰੋਵਿੰਸ਼ੀਅਲ ਪੈਨਸ਼ਨ ਪਲੈਨ ਖਿਲਾਫ਼ ਜਤਾਏ ਗਏ ਵਿਰੋਧ ਨੂੰ ਵਾਪਸ ਲੈ ਲਿਆ ਜਾਵੇ। ਵਿੱਤ ਮੰਤਰੀ ਜੋਅ ਓਲੀਵਰ ਵੱਲੋਂ ਓਂਟਾਰੀਓ ਸਥਿਤ ਆਪਣੇ ਹਮ ਰੁਤਬਾ ਲੀਡਰ ਨੂੰ ਇਸ ਮਹੀਨੇ ਦੀ ਸ਼ੁਰੂਆਤ ਵਿਚ ਇਕ ਪੱਤਰ ਲਿਖਿਆ ਗਿਆ ਸੀ, ਜਿਸ ਵਿਚ ਇਹ ਚੇਤਾਵਨੀ ਦਿੱਤੀ ਗਈ ਸੀ ਕਿ ਓਂਟਾਰੀਓ ਰਿਟਾਇਰਮੈਂਟ ਪੈਂਸ਼ਨ ਪਲੈਨ ਨੂੰ ਲਾਗੂ ਕਰਨ ਅਤੇ ਸੀ.ਪੀ.ਪੀ. ਨੂੰ ਟੈਕਸ ਫ਼ੇਵਰ ਲਈ ਵਰਤੇ ਜਾਣ ਸੰਬੰਧੀ ਕਿਸੇ ਵੀ ਕਿਸਮ ਦਾ ਕਾਨੂੰਨ ਬਣਾਉਣ ਵਿਚ ਓਟਾਵਾ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾਵੇਗੀ।

ਔਂਟਾਰੀਓ ਦੇ ਵਿੱਤ ਮੰਤਰੀ ਚਾਰਲਸ ਸੌਸਾ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਵਰਤਮਾਨ ਸਮੇਂ ਵਿਚ ਲਗਭਗ 28 ਪ੍ਰੌਗਰਾਮ ਕੈਨੇਡਾ ਰੈਵੇਨਿਊ ਅਜੰਸੀ ਵੱਲੋਂ ਚਲਾਏ ਜਾ ਰਹੇ ਹਨ ਅਤੇ ਫ਼ੈਡਰਲ ਸਰਕਾਰ ਅਤੇ ਸੂਬਾਈ ਸਰਕਾਰਾਂ ਵਿਚਾਲੇ 88 ਡਾਟਾ ਐਕਸਚੇਂਜ ਐਗ੍ਰੀਮੈਂਟ ਵੀ ਚੱਲ ਰਹੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਫ਼ੈਡਰਲ ਸਰਕਾਰ ਵੱਲੋਂ ਕਿਊਬੈਕ ਪੈਨਸ਼ਨ ਪਲੈਨ ਨਾਲ ਕੋ-ਓਪਰੇਟਿਵ ਐਗ੍ਰੀਮੈਂਟ ਵੀ ਕੀਤਾ ਗਿਆ ਹੈ ਅਤੇ ਫ਼ੈਡਰਲ ਸਰਕਾਰ ਵੱਲੋਂ ਹੀ ਇੰਕਮ ਟੈਕਸ ਐਕਟ ਵਿਚ ਬਣਦੀਆਂ ਤਬਦੀਲੀਆਂ ਵੀ ਲਿਆਂਦੀਆਂ ਗਈਆਂ ਹਨ ਤਾਂ ਜੋ ਸਸਕੈਚਵਨ ਪੈਨਸ਼ਨ ਪਲੈਨ ਵਿਚ ਵੱਧ ਤੋਂ ਵੱਧ ਸਹਾਇਤਾ ਕੀਤੀ ਜਾ ਸਕੇ।

ਚਾਰਲਸ ਸੌਸ ਨੇ ਕਿਹਾ ਕਿ ਓਂਟਾਰੀਓ ਨੂੰ ਆਪਣੇ ਪੈਨਸ਼ਨ ਪਲੈਨ ਨੂੰ ਲਾਗੂ ਕਰਨ ਲਈ ਵਧੇਰੇ ਰਾਸ਼ੀ ਦੀ ਲੋੜ ਹੈ ਅਤੇ ਜੇਕਰ ਸਾਨੂੰ ਕੈਨੇਡਾ ਰੈਵੇਨਿਊ ਅਜੰਸੀ ਵੱਲੋਂ ਕੋਈ ਸਹਾਇਤ ਪ੍ਰਾਪਤ ਨਾ ਹੋਈ ਤਾਂ ਸਾਡੇ ਲਈ ਇਹ ਕੰਮ ਬਹੁਤ ਹੀ ਮੁਸ਼ਕਿਲ ਹੋ ਜਾਵੇਗਾ।

Facebook Comment
Project by : XtremeStudioz