Close
Menu

ਓਂਟਾਰੀਓ ਫ਼ਿਲਮ ਵਿਡੀਊ ਬੋਰਡ ਵੱਲੋਂ ਪੋਰਨ ਫ਼ਿਲਮਾਂ ਦੀ ਸਕਰੀਨਿੰਗ ਰਾਹੀਂ ਮੁਨਾਫ਼ਾ ਖੱਟਣ ‘ਤੇ ਰੋਕ ਲਗਾਉਣ ਦੀ ਮੰਗ

-- 06 June,2015

ਓਂਟਾਰੀਓ, ਓਂਟਾਰੀਓ ਸਰਕਾਰ ਵੱਲੋਂ ਪੋਰਨ ਫ਼ਿਲਮਾਂ ਰਾਹੀਂ ਹੋਣ ਵਾਲੇ ਮੁਨਾਫ਼ੇ ਦੀ ਕਟੌਤੀ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ। ਓਂਟਾਰੀਓ ਫ਼ਿਲਮ ਰਿਵੀਊ ਬੋਰਡ, ਜੋ ਕੇ ਸੂਬੇ ਦੀ ਫ਼ਿਲਮਾਂ ਦੀ ਕਲਾਸੀਫ਼ੀਕੇਸ਼ਨ ਕਰਨ ਵਾਲੀ ਅਜੰਸੀ ਹੈ, ਵੱਲੋਂ ਇਸ ਸਾਲ ਵੀ 1.8 ਮਿਲੀਅਨ ਡਾਲਰ ਦਾ ਮੁਨਾਫ਼ਾ ਕਮਾਇਆ ਗਿਆ ਹੈ, ਜਿਸ ਵਿਚੋਂ ਇਕ ਵੱਡੀ ਰਕਮ ਪੋਰਨੋਗ੍ਰਾਫ਼ੀ ਇੰਡਸਟਰੀ ਤੋਂ ਪ੍ਰਾਪਤ ਕੀਤੀ ਜਾਂਦੀ ਹੈ।ਬਹਿਰਹਾਲ ਸਰਕਾਰ ਅਤੇ ਕੰਜ਼ੀਊਮਰ ਸਰਵਿਸਿਜ਼ ਕਮਿਸ਼ਨਰ ਡੈਵਿਡ ਓਰਾਜ਼ੀਤੀ ਨੇ ਇਸ ਮਾਮਲੇ ਬਾਰੇ ਦੱਸਿਦਿਆਂ ਕਿਹਾ ਕਿ ਉਹਨਾਂ ਨੂੰ ਆਸ ਹੈ ਕਿ ਕਮਰਸ਼ੀਅਲ ਫ਼ਿਲਮਾਂ ਦੀ ਕਲਾਸੀਫ਼ੀਕੇਸ਼ਨ ਅਤੇ ਉਹਨਾਂ ਦੀ ਵਿਕਰੀ ਨੂੰ ਨਿਯੰਤ੍ਰਿਤ ਕਰਨ ਵਾਲੀ ਅਜੰਸੀ, ਓ.ਐਫ਼.ਆਰ.ਬੀ. ਵੱਲੋਂ ਇਸ ਕੰਮ ਵਿਚ ਸਹਾਇਤ ਕੀਤੀ ਜਾਵੇਗੀ। ਇਸ ਅਜੰਸੀ ਵੱਲੋਂ ਦਿਖਾਈਆਂ ਜਾਣ ਵਾਲੀਆਂ ਫ਼ਿਲਮਾਂ ਵਿਚ ਅਡਲਟ ਫ਼ਿਲਮਾਂ ਵੀ ਸ਼ਾਮਿਲ ਹੁੰਦੀਆਂ ਹਨ, ਜਿਨ੍ਹਾਂ ਦੀ ਵਿਕਰੀ ਜ਼ਿਆਦਾਤਰ ਪੇਡ ਪ੍ਰੀ-ਵਿਊ ਚੈਨਲਾਂ ਰਾਹੀਂ ਡੀ.ਵੀ.ਡੀਜ਼ ਜਾਂ ਬਲੂ ਰੇਅ ‘ਤੇ ਕੀਤੀ ਜਾਂਦੀ ਹੈ।

Facebook Comment
Project by : XtremeStudioz