Close
Menu

ਓਨਟਾਰੀਓ ‘ਚ ਕਈਆਂ ਦੀਆਂ ਨੌਕਰੀਆਂ ਪਈਆਂ ਖਤਰੇ ‘ਚ

-- 17 May,2017

ਓਨਟਾਰੀਓ— ਇੱਥੋਂ ਦੇ ਥਾਮਪਸਨ ‘ਚ ਚੱਲ ਰਹੀ ‘ਨਿੱਕਲ ਮਾਈਨ’ (ਨਿੱਕਲ ਧਾਤੂ ਤੇ ਰਸਾਇਣ) ਨੂੰ ਬੰਦ ਕਰਨ ਦੀ ਗੱਲ ਸਾਹਮਣੇ ਆਈ ਹੈ, ਜਿਸ ਕਾਰਨ ਬਹੁਤ ਸਾਰੇ ਲੋਕ ਡਰ ‘ਚ ਹਨ। ਯੁਨਾਈਟਡ ਸਟੀਲ ਵਰਕਰਜ਼ ਨੇ ਜਾਣਕਾਰੀ ਦਿੱਤੀ ਹੈ ਕਿ ਅਕਤੂਬਰ ਤੋਂ ਇਸ ਨੂੰ ਬੰਦ ਕਰ ਦਿੱਤਾ ਜਾਵੇਗਾ। ਇਸ ਖਬਰ ਕਾਰਨ ਇਸ ਕੰਪਨੀ ਅਤੇ ਕਰਮਚਾਰੀਆਂ ਨੇ ਰੋਸ ਪ੍ਰਗਟ ਕੀਤਾ ਹੈ ਕਿਉਂਕਿ ਬਹੁਤ ਸਾਰੇ ਲੋਕ ਬੇਰੁਜ਼ਗਾਰ ਹੋਣ ਦੀ ਹਾਲਤ ‘ਤੇ ਹਨ।ਨਿੱਕਲ ਮਾਈਨ’ ਨੇ ਕਿਹਾ ਕਿ ਇੱਥੇ 150 ਤੋਂ 200 ਤਕ ਕਰਮਚਾਰੀ ਕੰਮ ਕਰਦੇ ਹਨ ਅਤੇ ਜੇਕਰ ਇਹ ਬੰਦ ਹੋ ਗਈ ਤਾਂ ਲੋਕ ਬੇਰੁਜ਼ਗਾਰ ਹੋ ਜਾਣਗੇ। ਉਨ੍ਹਾਂ ਨੂੰ ਆਪਣੇ ਇਲਾਕੇ ਵਿਚ ਹੀ ਇੰਨੀ ਚੰਗੀ ਤਨਖਾਹ ਵਾਲੀ ਨੌਕਰੀ ਮਿਲਣਾ ਮੁਸ਼ਕਲ ਹੈ। ਜੇਕਰ ਇਨ੍ਹਾਂ ਕਰਮਚਾਰੀਆਂ ਨੂੰ ਦੂਰ ਨੌਕਰੀ ਕਰਨੀ ਪਈ ਜਾਂ ਘੱਟ ਪੈਸਿਆਂ ‘ਤੇ ਕੰਮ ਕਰਨਾ ਪਿਆ ਤਾਂ ਉਨ੍ਹਾਂ ਦੇ ਪਰਿਵਾਰ ਲਈ ਇਹ ਮੁਸ਼ਕਲ ਹੋ ਜਾਵੇਗਾ। ਕਰਮਚਾਰੀਆਂ ਨੇ ਵੀ ਆਪਣਾ ਪੱਖ ਰੱਖਦਿਆਂ ਕਿਹਾ ਕਿ ਉਨ੍ਹਾਂ ਨੇ ਆਪਣੀ ਨੌਕਰੀ ਦੇ ਆਧਾਰ ‘ਤੇ ਘਰ ਅਤੇ ਵਾਹਨ ਲਏ ਹਨ, ਜੇਕਰ ਉਨ੍ਹਾਂ ਦੀ ਨੌਕਰੀ ਖੋਹ ਲਈ ਗਈ ਤਾਂ ਉਨ੍ਹਾਂ ਦਾ ਗੁਜ਼ਾਰਾ ਮੁਸ਼ਕਲ ਹੋ ਜਾਵੇਗਾ।

Facebook Comment
Project by : XtremeStudioz