Close
Menu

ਓਨਟਾਰੀਓ ‘ਚ ਕੰਮ ਕਰਨ ਵਾਲਿਆਂ ਲਈ ਖੁਸ਼ਖਬਰੀ! ਘੱਟੋ-ਘੱਟ ਤਨਖਾਹਾਂ ‘ਚ ਵਾਧੇ ਦਾ ਐਲਾਨ

-- 31 May,2017

ਓਨਟਾਰੀਓ— ਓਨਟਾਰੀਓ ਵਿਚ ਕੰਮ ਕਰਨ ਵਾਲਿਆਂ ਲਈ ਖੁਸ਼ਖ਼ਬਰੀ ਹੈ। ਇੱਥੇ ਅਗਲੇ ਸਾਲ ਤੋਂ ਕਾਮਿਆਂ ਦੀਆਂ ਘੱਟੋ-ਘੱਟ ਤਨਖਾਹਾਂ ਵਿਚ ਵਾਧਾ ਕਰਨ ਦਾ ਐਲਾਨ ਕਰ ਦਿੱਤਾ ਗਿਆ ਹੈ। ਪ੍ਰੀਮੀਅਰ ਕੈਥਲੀਨ ਵਿੰਨ ਨੇ ਐਲਾਨ ਕਰਦੇ ਹੋਏ ਕਿਹਾ ਕਿ ਸਾਲ 2018 ਤੋਂ ਕੰਮ ਦੇ ਘੰਟੇ ਦੇ 11.40 ਡਾਲਰ ਦੀ ਥਾਂ 14 ਡਾਲਰ ਕਰ ਦਿੱਤੇ ਜਾਣਗੇ ਅਤੇ 2019 ਤੱਕ ਇਸ ਨੂੰ 15 ਡਾਲਰ ਕੀਤੇ ਜਾਣ ਦਾ ਟੀਚਾ ਹੈ। ਇਸ ਦੇ ਨਾਲ ਹੀ ਕਾਮਿਆਂ ਦੀਆਂ ਪੇਡ ਛੁੱਟੀਆਂ ਦੋ ਹਫਤਿਆਂ ਤੋਂ ਵਧਾ ਕੇ ਤਿੰਨ ਹਫਤਿਆਂ ਤੱਕ ਵਧਾ ਦਿੱਤੀਆਂ ਜਾਣਗੀਆਂ। 
ਓਨਟਾਰੀਓ ਵਿਚ ਘੱਟੋ-ਘੱਟ ਤਨਖਾਹਾਂ ਵਿਚ ਇਹ ਵਾਧਾ ਪ੍ਰੋਵਿੰਸ ਦੇ ਇਤਿਹਾਸ ਦਾ ਸਭ ਤੋਂ ਵੱਡਾ ਵਾਧਾ ਹੈ। ਵਿੰਨ ਨੇ ਕਿਹਾ ਕਿ 10 ਫੀਸਦੀ ਕਾਮਿਆਂ ਨੂੰ ਘੱਟੋ-ਘੱਟ ਤਨਖਾਹਾਂ ਦੇ ਰੂਪ ਵਿਚ 11.40 ਡਾਲਰ ਮਿਲਦੇ ਹਨ। 30 ਫੀਸਦੀ ਲੋਕ ਘੰਟੇ ਦੇ ਕੰਮ ਦੇ 15 ਡਾਲਰ ਨਾਲੋਂ ਘੱਟ ਕਮਾਉਂਦੇ ਹਨ। ਲਿਬਰਲ ਸਰਕਾਰ ਨੇ ਇਹ ਵਾਅਦਾ ਵੀ ਕੀਤਾ ਕਿ ਬਰਾਬਰ ਕੰਮ ਲਈ ਸਾਰੇ ਕਾਮਿਆਂ ਨੂੰ ਇੱਕੋ-ਜਿੰਨੀਂ ਤਨਖਾਹ ਦਿੱਤੀ ਜਾਵੇਗੀ ਫਿਰ ਭਾਵੇਂ ਉਨ੍ਹਾਂ ਦਾ ਕੰਮ ਫੁੱਲ ਟਾਈਮ, ਪਾਰਟ ਟਾਈਮ ਜਾਂ ਫਿਰ ਅਸਥਾਈ ਕਾਮਿਆਂ ਦੇ ਰੂਪ ਵਿਚ ਵੰਡਿਆ ਗਿਆ ਹੋਵੇ।

Facebook Comment
Project by : XtremeStudioz