Close
Menu

ਓਨਟਾਰੀਓ ‘ਚ 8 ਮਰੀਜ਼ਾਂ ਨੂੰ ਮਾਰਨ ਵਾਲੀ ਨਰਸ ਅਦਾਲਤ ‘ਚ ਹੋਵੇਗੀ ਪੇਸ਼

-- 09 April,2017

ਵੁਡਸਟਾਕ— ਓਨਟਾਰੀਓ ‘ਚ ਕੰਮ ਕਰਨ ਵਾਲੀ ਨਰਸ ‘ਤੇ 8 ਵਿਅਕਤੀਆਂ ਦੇ ਕਤਲ ਦੇ ਦੋਸ਼ ਲੱਗੇ ਹਨ। 49 ਸਾਲਾ ਐਲਿਜ਼ਾਬੇਥ ਨੂੰ ਵੀਡੀਓ ਲਿੰਕ ਰਾਹੀਂ ਸ਼ੁੱਕਰਵਾਰ ਨੂੰ ਅਦਾਲਤ ‘ਚ ਪੇਸ਼ ਕੀਤਾ ਗਿਆ। ਹੁਣ ਟਰਾਇਲ ਲਈ ਉਹ 21 ਅਪ੍ਰੈਲ ਨੂੰ ਅਦਾਲਤ ‘ਚ ਜਾਵੇਗੀ। ਜ਼ਿਕਰਯੋਗ ਹੈ ਕਿ ਅਕਤੂਬਰ ‘ਚ ਉਸ ‘ਤੇ 8 ਵਿਅਕਤੀਆਂ ਦਾ ਗਲਤ ਤਰੀਕੇ ਨਾਲ ਇਲਾਜ ਕਰਨ ਦੇ ਦੋਸ਼ ਲੱਗੇ ਸਨ। ਉਹ 2007 ਤੋਂ 2014 ਤਕ ਨਰਸਿੰਗ ਹੋਮ ‘ਚ ਕੰਮ ਕਰਦੀ ਰਹੀ। ਜਾਂਚ ਦੌਰਾਨ ਪਤਾ ਲੱਗਾ ਕਿ ਉਸ ਨੇ ਮਰੀਜ਼ਾਂ ਨੂੰ ਟੀਕੇ ਲਗਾ ਕੇ ਮੌਤ ਦੀ ਨੀਂਦ ਸੁਲਾ ਦਿੱਤਾ। ਜਨਵਰੀ ‘ਚ ਇਸ ਦੋਸ਼ੀ ਨਰਸ ‘ਤੇ 6 ਹੋਰ ਦੋਸ਼ ਲਗਾਏ ਗਏ।

Facebook Comment
Project by : XtremeStudioz