Close
Menu

ਓਨਟਾਰੀਓ ਜਿ਼ਮਨੀ ਚੋਣਾਂ : ਲਿਬਰਲਾਂ ਦਾ ਹੋਇਆ ਸੁਪੜਾ-ਸਾਫ਼

-- 18 February,2014

ਟੋਰਾਂਟੋ – ਓਨਟਾਰੀਓ ਵਿੱਚ ਹੋਈਆਂ ਦੋ ਜਿ਼ਮਨੀ ਚੋਣਾਂ ਵਿੱਚ ਦੋਵਾਂ ਵਿਰੋਧੀ ਪਾਰਟੀਆਂ ਨੇ ਲਿਬਰਲਾਂ ਦਾ ਪੱਤਾ ਸਾਫ ਕਰ ਦਿੱਤਾ। ਐਨਡੀਪੀ ਨੇ ਨਾਇਗਰਾ ਫਾਲਜ਼ ਵਾਲੀ ਸੀਟ ਲਿਬਰਲਾਂ ਤੋਂ ਖੋਹ ਲਈ ਤੇ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਨੇ ਥਾਰਨਹਿੱਲ ਹਲਕੇ ਤੋਂ ਆਪਣੀ ਜਿੱਤ ਦਾ ਝੰਡਾ ਲਹਿਰਾਇਆ। ਨਾਇਗਰਾ ਫਾਲਜ਼ ਤੋਂ ਸਿਟੀ ਕੌਂਸਲਰ ਐਨਡੀਪੀ ਦੀ ਵੇਅਨ ਗੇਟਸ ਨੇ ਸਾਬਕਾ ਪ੍ਰੋਗਰੈਸਿਵ ਕੰਜ਼ਰਵੇਟਿਵ ਐਮਪੀਪੀ ਬਾਰਟ ਮੇਵਜ਼ ਨੂੰ ਹਰਾਇਆ ਜਦਕਿ ਪਿਛਲੇ ਇੱਕ ਦਹਾਕੇ ਤੋਂ ਇਸ ਸੀਟ ਉੱਤੇ ਕਾਬਜ ਲਿਬਰਲ ਫਾਡੀ ਰਹੇ। ਥਾਰਨਹਿੱਲ ਵਿੱਚ ਮੁਕਾਬਲਾ ਕਾਫੀ ਜ਼ਬਰਦਸਤ ਰਿਹਾ। ਇੱਥੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਗੀਲਾ ਮਾਰਟੋਅ ਨੇ ਜਿੱਤ ਦਰਜ ਕਰਵਾਈ। ਪ੍ਰੀਮੀਅਰ ਕੈਥਲੀਨ ਵਿੰਨ ਨੇ ਜਿ਼ਮਨੀ ਚੋਣਾਂ ਬਾਰੇ ਇਹ ਟਿੱਪਣੀ ਕੀਤੀ ਸੀ ਕਿ ਇਸ ਤਰ੍ਹਾਂ ਦੀਆਂ ਚੋਣਾਂ ਨਾਲ ਲੋਕਾਂ ਨੂੰ ਸਰਕਾਰ ਖਿਲਾਫ ਆਪਣਾ ਗੁੱਸਾ ਤੇ ਨਾਰਾਜ਼ਗੀ ਕੱਢਣ ਦਾ ਮੌਕਾ ਮਿਲ ਜਾਂਦਾ ਹੈ। ਵਿੰਨ ਨੇ ਆਖਿਆ ਕਿ ਚੋਣਾਂ ਦੇ ਸਿੱਟੇ ਜੋ ਵੀ ਰਹੇ ਹੋਣ ਪਰ ਉਹ ਅਜੇ ਵੀ ਘੱਟ ਗਿਣਤੀ ਸਰਕਾਰ ਦੀ ਅਗਵਾਈ ਕਰ ਰਹੀ ਹੈ ਤੇ ਪ੍ਰੀਮੀਅਰ ਬਣੀ ਰਹੇਗੀ।

Facebook Comment
Project by : XtremeStudioz