Close
Menu

ਓਨਟਾਰੀਓ ਲਿਬਰਲ ਕਾਕਸ ਵੱਲੋਂ ਦੀਵਾਲੀ ਸਬੰਧੀ ਰਿਸੈਪਸ਼ਨ ਦਾ ਆਯੋਜਨ

-- 04 November,2016

ਪ੍ਰੀਮੀਅਰ ਕੈਥਲੀਨ ਵਿੰਨ ਦੀ ਅਗਵਾਈ ਵਿੱਚ ਤੇ ਕੌਂਸੂਲੇਟ ਜਨਰਲ ਆਫ ਇੰਡੀਆ, ਟੋਰਾਂਟੋ ਤੇ ਪੈਨੋਰਮਾ ਇੰਡੀਆ ਨਾਲ ਰਲ ਕੇ ਓਨਟਾਰੀਓ ਲਿਬਰਲ ਕਾਕਸ ਵੱਲੋਂ 26 ਅਕਤੂਬਰ, 2016 ਨੂੰ ਵੁੱਡਬਾਈਨ ਬੈਂਕੁਐਟ ਹਾਲ ਵਿੱਚ ਦੀਵਾਲੀ ਸਬੰਧੀ ਰਿਸੈਪਸ਼ਨ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਕਾਉਂਸਲ ਜਨਰਲ ਵੱਲੋਂ ਸਮੁੱਚੀ ਭਾਰਤੀ ਤੇ ਇੰਡੋ ਕੈਨੇਡੀਅਨ ਕਮਿਊਨਿਟੀ ਨੂੰ ਦੀਵਾਲੀ ਦੀਆਂ ਵਧਾਈਆਂ ਦਿੱਤੀਆਂ ਗਈਆਂ। ਉਨ੍ਹਾਂ ਆਖਿਆ ਕਿ ਇਹ ਉਨ੍ਹਾਂ ਦੀ ਤੇ ਉਨ੍ਹਾਂ ਦੇ ਪਰਿਵਾਰ ਦੀ ਟੋਰਾਂਟੋ ਵਿੱਚ ਪਹਿਲੀ ਦੀਵਾਲੀ ਹੈ। ਪ੍ਰੀਮੀਅਰ ਕੈਥਲੀਨ ਵਿੰਨ ਨੇ ਵੀ ਇਸ ਮੌਕੇ ਸਾਰਿਆਂ ਨੂੰ ਦੀਵਾਲੀ ਦੀ ਮੁਬਾਰਕਬਾਦ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ 2016 ਦੇ ਸੁ਼ਰੂ ਵਿੱਚ ਕੀਤੇ ਭਾਰਤ ਦੇ ਦੌਰੇ ਦੀਆਂ ਯਾਦਾਂ ਵੀ ਸਾਂਝੀਆਂ ਕੀਤੀਆਂ।

Facebook Comment
Project by : XtremeStudioz