Close
Menu

ਓਬਾਮਾ ਅਤੇ ਸਾਊਦੀ ਅਰਬ ਦੇ ਸ਼ਾਹ ਕਰਣਗੇ ਈਰਾਨ ‘ਤੇ ਗੱਲਬਾਤ

-- 04 September,2015

ਵਾਸ਼ਿੰਗਟਨ- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਊਦੀ ਅਰਬ ਦੇ ਸ਼ਾਹ ਸਲਮਾਨ ਵਿਚਾਲੇ ਕਲ ਹੋਣ ਵਾਲੀ ਮੀਟਿੰਗ ਦੌਰਾਨ ਈਰਾਨ ਦੇ ਨਾਲ ਇਤਿਹਾਸਕ ਪ੍ਰਮਾਣੂ ਸੰਧੀ, ਆਈ. ਐਸ. ਆਈ. ਐਸ. ਦੇ ਵੱਧਦੇ ਖਤਰੇ ਅਤੇ ਪੱਛਮੀ ਏਸ਼ੀਆ ‘ਚ ਸਥਿਤੀ ‘ਤੇ ਚਰਚਾ ਹੋਵੇਗੀ। ਜਨਵਰੀ ‘ਚ ਸੱਤਾ ਸੰਭਾਲਣ ਤੋਂ ਬਾਅਦ ਸਾਊਦੀ ਦੇ ਸ਼ਾਹ ਦੀ ਅਮਰੀਕਾ ਦੀ ਇਹ ਪਹਿਲੀ ਯਾਤਰਾ ਹੋਵੇਗੀ ਅਤੇ ਅਮਰੀਕੀ ਰਾਸ਼ਟਰਪਤੀ ਓਬਾਮਾ ਦੇ ਨਾਲ ਉਨ੍ਹਾਂ ਦੀ ਇਹ ਦੂਜੀ ਮੁਲਾਕਾਤ ਹੋਵੇਗੀ। ਇਸ ਤੋਂ ਪਹਿਲਾਂ ਓਬਾਮਾ ਜਨਵਰੀ ‘ਚ ਸਾਬਕਾ ਸ਼ਾਹ ਅਬਦੁੱਲਾ ਦੇ ਦਿਹਾਂਤ ਤੋਂ ਬਾਅਦ ਸ਼ੋਕ ਜਤਾਉਣ ਲਈ ਦਿੱਲੀ ਤੋਂ ਰਿਆਦ ਗਏ ਸਨ। ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਤੇ ਉਪ ਸਲਾਹਕਾਰ ਬੇਨ ਰੋਡਸ ਨੇ ਕਲ ਪੱਤਰਕਾਰਾਂ ਨੂੰ ਕਿਹਾ ਕਿ ਖੇਤਰ ‘ਚ ਚਲ ਰਹੀਆਂ ਕਈ ਗਤੀਵਿਧੀਆਂ ਵਿਚਾਲੇ ਇਹ ਇਕ ਮਹੱਤਵਪੂਰਨ ਯਾਤਰਾ ਹੈ। ਸਾਊਦੀ ਅਰਬ ਨਾਲ ਅਸੀਂ ਸਾਂਝੇ ਹਿੱਤ ਜੁੜੇ ਹਾਂ ਅਤੇ ਈਰਾਨ ਸਮਝੌਤੇ ਦੇ ਹਾਲੀਆ ਸਿੱਟੇ ਦੇ ਮੱਦੇਨਜ਼ਰ ਵੀ ਇਹ ਇਕ ਅਹਿਮ ਯਾਤਰਾ ਹੈ। ਇਸ ਮੁਲਾਕਾਤ ਤੋਂ ਬਾਅਦ ਦੀ ਕਾਰਵਾਈ ‘ਤੇ ਵੀ ਚਰਚਾ ਹੋਵੇਗੀ। ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ‘ਚ ਪੱਛਮੀ ਏਸ਼ੀਆ ਦੇ ਮਾਮਲਿਆਂ ਲਈ ਸੀਨੀਅਰ ਨਿਰਦੇਸ਼ਕ ਜੇਫ ਪ੍ਰੇਸਕਾਟ ਨੇ ਦੱਸਿਆ ਕਿ ਓਬਾਮਾ ਅਤੇ ਸ਼ਾਹ ਸਲਮਾਨ ਵਿਚਾਲੇ ਈਰਾਨੀ ਪ੍ਰਮਾਣੂ ਸਮਝੌਤੇ ‘ਤੇ ਵੀ ਚਰਚਾ ਹੋਣ ਦੀ ਸੰਭਾਵਨਾ ਹੈ।

Facebook Comment
Project by : XtremeStudioz