Close
Menu

ਓਬਾਮਾ ਦਾ ਬਿਆਨ ਸਨੋਡੇਨ ਦੀ ਜਿੱਤ: ਅਸਾਂਜੇ

-- 11 August,2013

948628-julian-assange

ਲੰਡਨ—11 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਜਾਸੂਸੀ ਪ੍ਰੋਗਰਾਮਾਂ ਨੂੰ ਸੀਮਿਤ ਕਰਨ ਅਤੇ ਵਧ ਪਾਰਦਰਸ਼ੀ ਬਣਾਏ ਜਾਣ ਦੇ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਦੇ ਬਿਆਨ ‘ਤੇ ਪ੍ਰਤੀਕਿਆ ਦਿੰਦੇ ਹੋਏ ਖੋਜੀ ਵੈੱਬਸਾਈਟ ਵਿਕੀਲੀਕਸ ਦੇ ਸੰਸਥਾਪਕ ਜੂਲੀਅਨ ਅਸਾਂਜੇ ਨੇ ਇਸ ਨੂੰ ਸਨੋਡੇਨ ਦੀ ਜਿੱਤ ਕਰਾਰ ਦਿੱਤਾ ਹੈ। ਵਿਕੀਲੀਕਸ ਦੀ ਵੈੱਬਸਾਈਟ ‘ਤੇ ਅਸਾਂਜੇ ਨੇ ਕਿਹਾ ਕਿ ਅੱਜ ਬੇਸ਼ੱਕ ਐਡਵਰਡ ਸਨੋਡੇਨ ਅਤੇ ਉਨ੍ਹਾਂ ਦੇ ਸਮਰਥਕਾਂ ਦੀ ਜਿੱਤ ਦਾ ਦਿਨ ਹੈ, ਕਿਉਂਕਿ ਸਨੋਡੇਨ ਨੇ ਪਹਿਲਾਂ ਹੀ ਕਿਹਾ ਸੀ ਕਿ ਜੇਕਰ ਉਹ ਇਸ ਮਾਮਲੇ ਨੂੰ ਪੂਰੀ ਦੁਨੀਆ ਦੇ ਸਾਹਮਣੇ ਲਿਆਉਣ ‘ਤੇ ਵੀ ਅਮਰੀਕਾ ਦੇ ਕੰਨੀ ਜੂੰ ਨਾ ਸਰਕੀ ਤਾਂ ਇਹ ਚਿੰਤਾ ਦਾ ਵਿਸ਼ਾ ਹੋਵੇਗਾ। ਪਰ ਹੁਣ ਬਦਲਾਅ ਆ ਰਿਹਾ ਹੈ ਅਤੇ ਅਮਰੀਕਾ ਅਤੇ ਵਿਸ਼ਵ ਦੇ ਲੋਕਾਂ ਨੂੰ ਉਸ ਵੱਲੋਂ ਕੀਤੇ ਗਏ ਖੁਲਾਸੇ ਦਾ ਕਰਜ਼ਾਈ ਰਹਿਣਾ ਪਵੇਗਾ।

Facebook Comment
Project by : XtremeStudioz