Close
Menu

ਓਬਾਮਾ ਨੂੰ ਝਟਕਾ, ਸੀਨੇਟ ਨੇ ਨਹੀਂ ਵਧਾਇਆ ਜਸੂਸੀ ਦਾ ਅਧਿਕਾਰ

-- 02 June,2015

ਵਾਸ਼ਿੰਗਟਨ— ਅਮਰੀਕੀ ਸੀਨੇਟ ਨੇ ਐਤਵਾਰ ਨੂੰ ਓਬਾਮਾ ਪ੍ਰਸ਼ਾਸਨ ਨੂੰ ਝਟਕਾ ਦਿੱਤਾ ਹੈ। ਸੀਨੇਟ ਨੇ ਪੈਟ੍ਰਿਆਟਿਕ ਕਾਨੂੰਨ ਦੀਆਂ ਤਿੰਨ ਵਿਵਸਥਾਵਾਂ ਨੂੰ ਜਾਰੀ ਰੱਖਣ ਦੀ ਇਜਾਜ਼ਤ ਨਹੀਂ ਦਿੱਤੀ। ਇਸ ਨਾਲ ਐਤਵਾਰ ਰਾਤ ਇਹ ਵਿਵਸਥਾ ਖਤਮ ਹੋ ਗਈ। ਇਨ੍ਹਾਂ ‘ਚ ਰਾਸ਼ਟਰੀ ਸੁਰੱਖਿਆ ਏਜੰਸੀ (ਐਨ.ਐਸ.ਏ) ਨੂੰ ਮਿਲਿਆ ਉਹ ਅਧਿਕਾਰ ਵੀ ਹੈ, ਜਿਸ ਦੇ ਤਹਿਤ ਉਹ ਕਿਸੇ ਵੀ ਨਾਗਰਿਕ ਦੇ ਫੋਨ ਕਾਲ ਜਾਂ ਸੰਦੇਸ਼ ਦਾ ਡਾਟਾ ਲੈ ਸਕਦੀ ਸੀ। ਮਤਲਬ ਜਸੂਸੀ ਕਰ ਸਕਦੀ ਸੀ।
ਰਿਪਬਲਿਕਨ ਸੀਨੇਟਰ ਰੈਂਡ ਪਾਲ ਨੇ ਐਤਵਾਰ ਦੇ ਮੈਰਾਥਨ ਪੱਧਰ ‘ਚ ਵਿਵਸਥਾ ਜਾਰੀ ਰੱਖਣ ਦੇ ਪ੍ਰਸਤਾਵ ਨੂੰ ਬਲਾਕ ਕਰ ਦਿੱਤਾ। ਪਰ ਸੀਨੇਟ ਨੇ ਇਹ ਸੰਕੇਤ ਜ਼ਰੂਰ ਦਿੱਤਾ ਕਿ ਉਹ ਲੋਕਾਂ ਦੇ ਨਿਜੀ ਅੰਕੜੇ ਇਕੱਠੇ ਅਤੇ ਜਮ੍ਹਾ ਕਰਨ ਦਾ ਅਧਿਕਾਰ ਐਨ.ਐਸ.ਏ. ਦੀ ਬਜਾਏ ਫੋਨ ਕੰਪਨੀਆਂ ਨੂੰ ਦੇਣ ਲਈ ਤਿਆਰ ਹੈ। ਹੇਠਲੇ ਸਦਨ ਹਾਊਸ ਰਿਪ੍ਰਜੈਂਟੇਟਿਵ ਨੇ ਪ੍ਰਸਤਾਵ ਨੂੰ ਭਾਰੀ ਬਹੁਮਤ ਨਾਲ ਪਾਸ ਕਰ ਦਿੱਤਾ ਸੀ। ਸੀਨੇਟ ਨੇ ਵੀ 17 ਦੇ ਮੁਕਾਬਲੇ 77 ਵੋਟਾਂ ਨਾਲ ਇਸ ‘ਤੇ ਵਿਚਾਰ ਕਰਨ ਨੂੰ ਮਨਜ਼ੁਰੀ ਦਿੱਤੀ ਸੀ। ਸੀਨੇਟਰ ਪਾਲ ਪਹਿਲਾਂ ਹੀ ਕਰ ਚੁੱਕੇ ਸਨ ਕਿ ਉਹ ਜਲਦਬਾਜ਼ੀ ‘ਚ ਪ੍ਰਤਾਵ ਪਾਸ ਨਹੀਂ ਹੋਣ ਦੇਣਗੇ।

Facebook Comment
Project by : XtremeStudioz