Close
Menu

ਓਬਾਮਾ ਨੂੰ ਪਾਈਪਲਾਈਨ ਬਾਰੇ ਫੈਸਲਾ ਜਲਦ ਲੈਣਾ ਚਾਹੀਦਾ ਹੈ: ਬੇਅਰਡ

-- 17 January,2014

ਵਾਸਿ਼ੰਗਟਨ,17 ਜਨਵਰੀ (ਦੇਸ ਪ੍ਰਦੇਸ ਟਾਈਮਜ਼)-  ਓਬਾਮਾ ਸਰਕਾਰ ਉੱਤੇ ਦਬਾਅ ਵਧਾਉਣ ਲਈ ਵਿਦੇਸ਼ ਮੰਤਰੀ ਜੌਹਨ ਬੇਅਰਡ ਨੇ ਆਪਣੇ ਵਾਸਿੰ਼ਗਟਨ ਦੌਰੇ ਦੇ ਪਹਿਲੇ ਦਿਨ ਆਖਿਆ ਕਿ ਅਮਰੀਕੀ ਰਾਸ਼ਟਰਪਤੀ ਨੂੰ ਕੀਸਟੋਨ ਐਕਸਐਲ ਪਾਈਪਲਾਈਨ ਬਾਰੇ ਜਲਦ ਫੈਸਲਾ ਕਰਨਾ ਚਾਹੀਦਾ ਹੈ। ਇਸ ਸਬੰਧ ਵਿੱਚ ਉਨ੍ਹਾਂ ਕੀਸਟੋਨ ਪਾਈਪਲਾਈਨ ਪੱਖੀ ਦੋ ਡੈਮੋਕ੍ਰੈਟਿਕ ਸੈਨੇਟਰਜ਼ ਨਾਲ ਜਨਤਕ ਤੌਰ ਉੱਤੇ ਮੁਲਾਕਾਤ ਵੀ ਕੀਤੀ। ਇਹ ਦੋਵੇਂ ਸੈਨੇਟਰਜ਼ ਵੀ ਆਪਣੀ ਸਰਕਾਰ ਵੱਲੋਂ ਕੀਸਟੋਨ ਸਬੰਧੀ ਫੈਸਲੇ ਨੂੰ ਟਾਲੀ ਜਾਣ ਕਾਰਨ ਪਰੇਸ਼ਾਨ ਦੱਸੇ ਜਾਂਦੇ ਹਨ। ਬੇਅਰਡ ਨੇ ਨੌਰਥ ਡਕੋਤਾ ਤੋਂ ਡੈਮੋਕ੍ਰੈਟਿਕ ਸੈਨੇਟਰ ਹੈਦੀ ਹੈਤਕੈਂਪ ਨਾਲ ਮੁਲਾਕਾਤ ਸਮੇਂ ਆਖਿਆ ਕਿ ਅਮਰੀਕਾ ਦੇ ਰਾਸ਼ਟਰਪਤੀ ਇਸ ਮਹਾਨ ਪ੍ਰੋਜੈਕਟ ਨੂੰ ਹਾਂ ਆਖ ਕੇ ਸਰਹੱਦ ਦੇ ਦੋਵਾਂ ਪਾਸਿਆਂ ਉੱਤੇ ਰੋਜ਼ਗਾਰ ਦੇ ਕਈ ਮੌਕਿਆਂ ਨੂੰ ਜਨਮ ਦੇ ਸਕਦੇ ਹਨ। ਇਸ ਨਾਲ ਜਿੱਥੇ ਊਰਜਾ ਦੇ ਸਬੰਧ ਵਿੱਚ ਆਜ਼ਾਦੀ ਹਾਸਲ ਹੋਵੇਗੀ ਉੱਥੇ ਹੀ ਸਕਿਊਰਿਟੀ ਦੀ ਵੀ ਪੂਰੀ ਗਾਰੰਟੀ ਹੋਵੇਗੀ। ਉਨ੍ਹਾਂ ਆਖਿਆ ਕਿ ਫੈਸਲੇ ਦੀ ਘੜੀ ਆ ਚੁੱਕੀ ਹੈ ਤੇ ਅਸੀਂ ਹੀ ਫੈਸਲਾ ਕਰਨਾ ਹੈ। ਦੋ ਵਾਰੀ ਜਨਤਕ ਤੌਰ ਉੱਤੇ ਅਜਿਹਾ ਆਖ ਕੇ ਬੇਅਰਡ ਨੇ ਇਸ ਮੁੱਦੇ ਉੱਤੇ ਅਮਰੀਕੀ ਸਰਕਾਰ ਵੱਲੋਂ ਵਿਖਾਈ ਜਾ ਰਹੀ ਬੇਰੁਖੀ ਤੋਂ ਕੈਨੇਡਾ ਨੂੰ ਹੋ ਰਹੀ ਪਰੇਸ਼ਾਨੀ ਬਾਰੇ ਵੀ ਸੰਕੇਤ ਦੇ ਦਿੱਤਾ। ਹੇਤਕੈਂਪ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਦੂਜੀ ਵਿਸ਼ਵ ਜੰਗ ਵਿੱਚ ਹਿਟਲਰ ਨੂੰ ਹਰਾਉਣ ਲਈ ਫੈਸਲਾ ਲੈਣ ਵਿੱਚ ਐਨਾ ਸਮਾਂ ਨਹੀਂ ਸੀ ਲੱਗਿਆ ਜਿਨਾਂ ਪਾਈਪਲਾਈਨ ਬਾਰੇ ਫੈਸਲਾ ਕਰਨ ਵਿੱਚ ਲੱਗ ਰਿਹਾ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਨਿਊ ਯਾਰਕ ਦੇ ਆਪਣੇ ਦੌਰੇ ਦੌਰਾਨ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਨੇ ਵੀ ਇਹ ਸਾਫ ਆਖ ਦਿੱਤਾ ਸੀ ਕਿ ਕੈਨੇਡਾ ਜਵਾਬ ਵਜੋਂ ਨਾਂਹ ਸਵੀਕਾਰ ਨਹੀਂ ਕਰੇਗਾ।

Facebook Comment
Project by : XtremeStudioz