Close
Menu

ਓਬਾਮਾ ਨੂੰ ਸਿੱਖਾਂ ਦੇ ਮਸਲੇ ਉਭਾਰਨ ਦੀ ਅਪੀਲ

-- 28 December,2014

ਵਾਸ਼ਿੰਗਟਨ, ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੇ ਅਗਲੇ ਮਹੀਨੇ ਭਾਰਤ ਦੌਰੇ ਨੂੰ ਦੇਖਦਿਆਂ ਉਨ੍ਹਾਂ ਨੂੰ ਭਾਰਤ ਸਰਕਾਰ ਨਾਲ ਸਿੱਖਾਂ ਦੇ ਮਸਲੇ ਉਠਾਉਣ ਦੀ ਅਪੀਲ ਕੀਤੀ ਗਈ ਹੈ। ਨਿਊਯਾਰਕ ਆਧਾਰਿਤ ‘ਸਿੱਖਸ ਫਾਰ ਜਸਟਿਸ’ ਜਥੇਬੰਦੀ ਨੇ ਆਨਲਾਈਨ ਪਟੀਸ਼ਨ ਦੀ ਸ਼ੁਰੂਆਤ ਪਹਿਲੀ ਦਸੰਬਰ ਨੂੰ ਕੀਤੀ ਸੀ ਅਤੇ ਹੁਣ ਤੱਕ ਇੱਕ ਲੱਖ 14 ਹਜ਼ਾਰ ਤੋਂ ਵੱਧ ਹਸਤਾਖਰ ਹੋ ਚੁੱਕੇ ਹਨ। ਵਾਈਟ ਹਾਊਸ ਦੀ ਵੈਬਸਾਈਟ ’ਤੇ ਆਨਲਾਈਨ ਪਟੀਸ਼ਨ ਰਾਹੀਂ ਏਨੇ ਹਸਤਾਖਰ ਹੋਏ ਹਨ।
ਕਿਸੇ ਵੀ ਆਨਲਾਈਨ ਪਟੀਸ਼ਨ ’ਤੇ ਇੱਕ ਲੱਖ ਤੋਂ ਵੱਧ ਲੋਕਾਂ ਦੇ ਮਹੀਨੇ ਤੋਂ ਘੱਟ ਸਮੇਂ ਅੰਦਰ ਹਸਤਾਖਰ ਹੋ ਜਾਂਦੇ ਹਨ ਤਾਂ ਵਾਈਟ ਹਾਊਸ ਉਸ ’ਤੇ ਨਜ਼ਰਸਾਨੀ ਜ਼ਰੂਰ ਕਰਦਾ ਹੈ।
ਸਿੱਖ ਜਥੇਬੰਦੀ ਨੇ ਆਨਲਾਈਨ ਪਟੀਸ਼ਨ ’ਚ ਸ੍ਰੀ ਓਬਾਮਾ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਭਾਰਤ ਸਰਕਾਰ ਨੂੰ ਸਵਾਲ ਕਰਨ ਕਿ ‘ਭਾਰਤੀ ਸੰਵਿਧਾਨ ਸਿੱਖਾਂ ਨੂੰ ਹਿੰਦੂ ਵਜੋਂ ਕਿਉਂ ਗਰਦਾਨਦਾ ਹੈ ? ਨਾਲ ਹੀ ਸਿੱਖ ਨਸਲਕੁਸ਼ੀ ਅਤੇ ਸਿੱਖਾਂ ਨੂੰ ਸਵੈ-ਨਿਰਵੈ ਦਾ ਅਧਿਕਾਰ ਦੇਣ ਦੇ ਮੁੱਦੇ ਚੁੱਕਣ ਲਈ ਵੀ ਕਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਵੀ ਸਿੱਖਸ ਫਾਰ ਜਸਟਿਸ ਨੇ ਅਜਿਹੀ ਆਨਲਾਈਨ ਪਟੀਸ਼ਨ ਮੁਹਿੰਮ ਸ਼ੁਰੂ ਕੀਤੀ ਸੀ। ਪਰ ਜਾਅਲੀ ਹਸਤਾਖਰਾਂ ਦਾ ਪਤਾ ਲੱਗਣ ’ਤੇ ਵਾਈਟ ਹਾਊਸ ਨੇ ਪਟੀਸ਼ਨ ’ਚੋਂ 85 ਹਜ਼ਾਰ ਹਸਤਾਖਰ ਹਟਾ ਦਿੱਤੇ ਹਨ। ਇਸ ਪਟੀਸ਼ਨ ਤਹਿਤ ਮੰਗ ਕੀਤੀ ਗਈ ਸੀ ਕਿ ਸ੍ਰੀ ਓਬਾਮਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਦੀ ਯੋਜਨਾ ਨੂੰ ਰੱਦ ਕਰ ਦੇਣ।
ਅਮਰੀਕਾ ’ਚ ਰਹਿ ਰਹੇ ਸਿੱਖਾਂ ਨੇ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਲਈ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਸਾਬਕਾ ਵਿਦੇਸ਼ ਮੰਤਰੀ ਹਿਲੇਰੀ ਕਲਿੰਟਨ ਦੇ ਸਿਆਸੀ ਰਣਨੀਤੀ ਮਾਹਿਰਾਂ ਦੀਆਂ ਸੇਵਾਵਾਂ ਲਈਆਂ ਹਨ।
2008 ਦੀ ਰਾਸ਼ਟਰਪਤੀ ਚੋਣ ਵੇਲੇ ਕਲਿੰਟਨ ਦੀ ਮੁਹਿੰਮ ਸੰਭਾਲਣ ਵਾਲੇ ਪ੍ਰਮੁੱਖ ਰਣਨੀਤਕ ਸਲਾਹਕਾਰ ਜਿਓਫ ਗੈਰਿਨ ਨੇ ਹੁਣੇ ਜਿਹੇ ਨੈਸ਼ਨਲ ਸਿੱਖ ਕੈਂਪੇਨ (ਐਨਏਸੀ) ਵੱਲੋਂ ਅਮਰੀਕੀ ਸਿੱਖਾਂ ਦਾ ਪੂਰਾ ਅਧਿਐਨ ਕੀਤਾ ਗਿਆ। ਇਸ ਸਰਵੇਖਣ ਨੂੰ ਅਗਲੇ ਮਹੀਨੇ ਵਾਸ਼ਿੰਗਟਨ ’ਚ ਜਾਰੀ ਕੀਤਾ ਜਾਵੇਗੀ।

Facebook Comment
Project by : XtremeStudioz