Close
Menu

ਓਬਾਮਾ ਨੇ ਕਾਂਗਰਸ ਵਲੋਂ ਖੜੇ ਕੀਤੇ ਗਏ ਸੰਕਟ ਨੂੰ ਦੂਰ ਕਰਨ ਦਾ ਸੱਦਾ ਦਿੱਤਾ

-- 02 November,2013

downloadਵਾਸ਼ਿੰਗਟਨ,2 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸ਼ਨੀਵਾਰ ਨੂੰ ਰਿਪਬਲੀਕਨ ‘ਤੇ ਡੈਮੋਕ੍ਰੈਟ ਸੰਸਦਾਂ ਨੂੰ ਨਵਾਂ ਬਜਟ ਪਾਸ ਕਰਨ ਅਤੇ ਖੁਦ ਖੜੇ ਕੀਤੇ ਗਏ ਸੰਕਟ ਦਾ ਚੱਕਰ ਖਤਮ ਕਰਨ ਦਾ ਸੱਦਾ ਦਿੱਤਾ ਤਾਂ ਜੋ ਅਮਰੀਕੀ ਅਰਥ ਵਿਵਸਥਾ ਦਾ ਵਿਕਾਸ ਜਾਰੀ ਰੱਖਿਆ ਜਾ ਸਕੇ। ਰਾਸ਼ਟਰ ਨੂੰ ਦਿੱਤੇ ਗਏ ਆਪਣੇ ਸੰਦੇਸ਼ ‘ਚ ਓਬਾਮਾ ਨੇ ਅਰਥ ਵਿਵਸਥਾ ਨੂੰ ਪਟਰੀ ‘ਤੇ ਰੱਖਣ ਦੀ ਜ਼ਰੂਰਤ’ ਤੇ ਜ਼ੋਰ ਦਿੱਤਾ ਅਤੇ ਵਿਕਾਸ ‘ਤੇ ਰੋਜ਼ਗਾਰ ਦੇ ਨਵੇਂ ਮੌਕਿਆਂ ਨੂੰ ਪੈਦਾ ਕਰਨ ਲਈ ਦੋਹਾਂ ਧਿਰਾਂ ਨੂੰ ਮਿਲ ਕੇ ਕੰਮ ਕਰਨ ਨੂੰ ਕਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਮੈਂ ਬੇਝਿਝਕ ਕਹਿਣਾ ਚਾਹੁੰਣਾ ਹਾਂ ਕਿ ਸਾਨੂੰ ਇਸ ਅਰਥ ਵਿਵਸਥਾ ਨੂੰ ਪਟਰੀ ‘ਤੇ ਰੱਖਣ ਅਤੇ ਰੋਜ਼ਗਾਰ ਦੇ ਨਵੇਂ ਮੌਕਿਆਂ ਨੂੰ ਪੈਦਾ ਕਰਨ ਲਈ ਕੰਮ ਕਰਨਾ ਚਾਹੀਦਾ ਹੈ। ਓਬਾਮਾ ਨੇ ਦੋਹਾਂ ਪਾਰਟੀਆਂ ਨੂੰ ਬਜਟ ਪਾਸ ਕਰਨ ਲਈ ਮਿਲ ਕੇ ਕੰਮ ਕਰਨ ਦਾ ਸੱਦਾ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਤੇਜੀ ਨਾਲ ਵੱਧਣ ਅਤੇ ਵਧੀਆ ਰੋਜ਼ਗਾਰ ਪੈਦਾ ਕਰਨ ਦੀ ਲੋੜ ਹੈ। ਮੈਂ ਇਹ ਕਰਨ ਲਈ ਕਿਤੇ ਵੀ ਜਾਵਾਗਾਂ ਅਤੇ ਕੁਝ ਵੀ ਕਰਾਂਗਾ।

Facebook Comment
Project by : XtremeStudioz