Close
Menu

ਓਬਾਮਾ ਨੇ ਦਿੱਤੀ ਈਦ ਦੀ ਮੁਬਾਰਕ

-- 08 August,2013

michelle-and-barack-outside-smiles

ਵਾਸ਼ਿੰਗਟਨ- 8 ਅਗਸਤ (ਦੇਸ ਪ੍ਰਦੇਸ ਟਾਈਮਜ਼)-ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਅਤੇ ਦੇਸ਼ ਦੀ ਪਹਿਲੀ ਔਰਤ ਮਿਸ਼ੇਲ ਓਬਾਮਾ ਨੇ ਅੱਜ ਮੁਸਲਮਾਨਾਂ ਨੂੰ ਈਦ-ਉਲ-ਫਿਤਰ ਦੀ ਮੁਬਾਰਕਬਾਦ ਦਿੱਤੀ। ਓਬਾਮਾ ਨੇ ਆਪਣੇ ਸੰਦੇਸ਼ ‘ਚ ਕਿਹਾ ਕਿ ਮੈਂ ਅਤੇ ਮਿਸ਼ੇਲ ਅਮਰੀਕਾ ਅਤੇ ਦੁਨੀਆ ਭਰ ‘ਚ ਈਦ ਉਲ ਫਿਤਰ ਮਨਾ ਰਹੇ ਮੁਸਲਮਾਨਾਂ ਨੂੰ ਸ਼ੁਭਕਾਮਨਾਵਾਂ ਦਿੰਦੇ ਹਾਂ। ਉਨ੍ਹਾਂ ਨੇ ਕਿਹਾ ਕਿ ਲੱਖਾਂ ਅਮਰੀਕੀਆਂ ਲਈ ਈਦ ਅਮਰੀਕਾ ਦੀਆਂ ਕਈ ਰਸਮਾਂ ਦਾ ਹਿੱਸਾ ਹੈ ਅਤੇ ਮੈਂ ਸਾਰੇ ਮੁਸਲਮਾਨਾਂ ਨੂੰ ਈਦ ਦੀ ਵਧਾਈ ਦਿੰਦਾ ਹਾਂ। ਓਬਾਮਾ ਨੇ ਕਿਹਾ ਕਿ ਪਿਛਲੇ ਇਕ ਮਹੀਨੇ ‘ਚ ਮੁਸਲਮਾਨਾਂ ਨੇ ਪ੍ਰਾਰਥਨਾ, ਸੇਵਾ ਅਤੇ ਰੋਜ਼ੇ ਰਾਹੀਂ ਆਪਣੀ ਆਸਥਾ ਪ੍ਰਗਟ ਕੀਤੀ ਹੈ ਅਤੇ ਆਪਣੇ ਪ੍ਰਿਯਜਨਾਂ ਨਾਲ ਸਮਾਂ ਬਿਤਾਇਆ। ਉਨ੍ਹਾਂ ਨੇ ਕਿਹਾ ਕਿ ਇਸ ਸਾਲ ਵ੍ਹਾਈਟ ਹਾਊਸ ‘ਚ ਆਯੋਜਿਤ ਇਫਤਾਰ ‘ਚ ਉਨ੍ਹਾਂ ਨੂੰ ਕੁਝ ਅਜਿਹੇ ਅਮਰੀਕੀ ਮੁਸਲਮਾਨਾਂ ਨਾਲ ਸਮਾਂ ਵਤੀਤ ਕਰਨ ਦਾ ਮੌਕਾ ਮਿਲਣ ਦਾ ਮਾਣ ਹੈ ਜਿਨ੍ਹਾਂ ਦੇ ਯੋਗਦਾਨ ਨੇ ਅਮਰੀਕੀ ਲੋਕਤੰਤਰ ਨੂੰ ਸਫਲ ਬਨਾਉਣ ਅਤੇ ਅਰਥਵਿਵਸਥਾ ਨੂੰ ਮਜ਼ਬੂਤ ਬਨਾਉਣ ‘ਚ ਮਦਦ ਕੀਤੀ ਹੈ। ਓਬਾਮਾ ਨੇ ਕਿਹਾ ਕਿ ਸਾਨੂੰ ਕਈ ਲੋਕਾਂ ਤੇ ਮੁਸਲਿਮ ਦੋਸਤਾਂ ਨਾਲ ਵਰਤ ਖੋਲਣ ਦਾ ਮੌਕਾ ਮਿਲਿਆ। ਇਹ ਪਰੰਪਰਾ ਸਾਨੂੰ ਉਨ੍ਹਾਂ ਲੋਕਾਂ ਪ੍ਰਤੀ ਸੰਵੇਦਨਾ ਪ੍ਰਗਟ ਕਰਨ ਦਾ ਮੌਕਾ ਦਿੰਦੀ ਹੈ ਜੋ ਸਾਡੇ ਵਾਂਗ ਖੁਸ਼ਕਿਸਮਤ ਨਹੀਂ ਹਨ। ਇਨ੍ਹਾਂ ‘ਚ ਸੀਰੀਆ ਦੇ ਉਹ ਲੱਖਾਂ ਲੋਕ ਸ਼ਾਮਲ ਹਨ ਜੋ ਰਮਜ਼ਾਨ ਮੁਬਾਰਕ ਮੌਕੇ ‘ਤੇ ਆਪਣੇ ਘਰਾਂ ਪਰਿਵਾਰਾਂ ਅਤੇ ਪ੍ਰਿਯਜਨਾਂ ਤੋਂ ਦੂਰ ਹਨ।

Facebook Comment
Project by : XtremeStudioz