Close
Menu

ਓਬਾਮਾ ਨੇ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਕੋਸ਼ਿਸ਼ ਸ਼ੁਰੂ ਕੀਤੀ

-- 01 November,2013

images (2)ਵਾਸ਼ਿੰਗਟਨ,1 ਨਵੰਬਰ (ਦੇਸ ਪ੍ਰਦੇਸ ਟਾਈਮਜ਼)- ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਵੀਰਵਾਰ ਨੂੰ ਵਿਦੇਸ਼ੀ ਨਿਵੇਸ਼ ਨੂੰ ਉਤਸ਼ਾਹਿਤ ਕਰਨ ਲਈ ਨਵੀਂ ਕੋਸ਼ਿਸ਼ ਸ਼ੁਰੂ ਕਰਦੇ ਹੋਏ ਕਿਹਾ ਕਿ ਅਮਰੀਕਾ ਨਵੇਂ ਅਫਸਰਾਂ ਦੀ ਜ਼ਮੀਨ ਹੈ ਜਿਥੇ ਤੁਸੀਂ ਕਾਰੋਬਾਰ ਕਰ ਸਕਦੇ ਹੋ। ਐਫ. ਡੀ. ਆਈ. ਲਿਆਉਣ ਲਈ ਨਵੀਂ ਰਣਨੀਤੀਆਂ ਦਾ ਉਲੇਖ ਕਰਦੇ ਹੋਏ ਓਬਾਮਾ ਨੇ ਕਿਹਾ ਕਿ ਇਥੇ ਮੌਜੂਦ ਅਤੇ ਦੁਨੀਆ ਦੇ ਦੂਜੇ ਹਿੱਸਿਆਂ ਦੇ ਕਾਰੋਬਾਰੀਆਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਅਸੀਂ ਆਪਣੇ ਇਤਿਹਾਸ ‘ਚ ਨਵਾਂ ਅਧਿਆਏ ਕਰਨ ਲਈ ਤੁਹਾਡੀ ਸਾਂਝੇਦਾਰੀ ਦੇ ਇੱਛੁਕ ਹਾਂ। ਉਨ੍ਹਾਂ ਨੇ ‘ਸਲੈਕਟਰ ਯੂ. ਐਸ. ਏ. 2013 ਇਨਵੈਸਟਮੈਂਟ’ ‘ਚ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪ੍ਰਵਾਸੀਆਂ ਅਤੇ ਕਾਰੋਬਾਰੀਆਂ ਅਤੇ ਨਿਵੇਸ਼ਕਾਂ ਦੀਆਂ ਪੀੜੀਆਂ ਦੇ ਨਾਲ ਹੱਥ ਮਿਲਾਓ ਜਿਨ੍ਹਾਂ ਨੇ ਇਸ ਨੂੰ ਅਫਸਰਾਂ ਦੀ ਜ਼ਮੀਨ ਦੇ ਤੌਰ ‘ਤੇ ਪਾਇਆ ਹੈ। ਇਹ ਕੋਈ ਮਿਥਿਆ ਨਹੀਂ ਸਗੋਂ ਸਾਬਤ ਹੋ ਚੁੱਕਾ ਸੱਚ ਹੈ।

Facebook Comment
Project by : XtremeStudioz