Close
Menu

ਓਮਰ ਕਾਦਰ ਨੂੰ ਬਾਲਗ ਅਪਰਾਧੀ ਮੰਨਣ ਦੀ ਅਪੀਲ ਸੁਪਰੀਮ ਕੋਰਟ ਵੱਲੋਂ ਖਾਰਜ

-- 16 May,2015

ਓਟਾਵਾ,  ਵੀਰਵਾਰ ਨੂੰ ਸੁਪਰੀਮ ਕੋਰਟ ਨੇ ਬਹੁਤ ਹੀ ਘੱਟ ਸਮੇਂ ਦੇ ਅੰਦਰ ਫ਼ੈਡਰਲ ਸਰਕਾਰ ਦੀ ਅਪੀਲ ਨੂੰ ਖਾਰਜ ਕਰਦਿਆਂ ਆਪਣਾ ਫ਼ੈਸਲਾ ਸੁਣਾਇਆ ਅਤੇ ਗੁਆਂਟਾਨਾਮੋ ਦੇ ਸਾਬਕਾ ਬੇਅ ਕੈਦੀ ਓਮਰ ਕਾਦਰ ਨੂੰ ਇਕ ਬਾਲਗ ਅਪਰਾਧੀ ਮੰਨਣ ਤੋਂ ਇਨਕਾਰ ਕਰ ਦਿੱਤਾ।

ਕਾਦਰ ਦੀ ਇਹ ਫ਼ਾਈਲ ਤੀਜੀ ਵਾਰ ਹਾਈ ਕੋਰਟ ਵਿਚ ਲਿਆਂਦੀ ਗਈ ਸੀ, ਜਿਸ ਵਿਚ ਅੱਠ ਸਾਲ ਪਹਿਲਾਂ ਕੀਤੇ ਇਕ ਅਪਰਾਧ ਲਈ ਉਸਨੂੰ ਬਾਲਗ ਮੰਨੇ ਜਾਣ ਦੀ ਅਪੀਲ ਕੀਤੀ ਗਈ ਸੀ। ਜ਼ਿਕਰਯੋਗ ਹੈ ਕਿ ਉਸ ਸਮੇਂ ਓਮਰ ਕਾਦਰ ਦੀ ਉਮਰ 15 ਸਾਲ ਸੀ, ਪਰ ਫ਼ੈਡਰਲ ਸਰਕਾਰ ਵੱਲੋਂ ਲਗਾਤਾਰ ਇਸ ਫ਼ੈਸਲੇ ਦਾ ਵਿਰੋਧ ਕੀਤਾ ਜਾ ਰਿਹਾ ਸੀ ਅਤੇ ਓਮਰ ਕਾਦਰ ਨੂੰ ਇਕ ਸੰਗੀਨ ਅਪਰਾਧੀ ਮੰਨੇ ਜਾਣ ਦੀ ਮੰਗ ਕੀਤੀ ਜਾ ਰਹੀ ਸੀ। ਕਾਦਰ ਦੇ ਖਿਲਾਫ਼ ਪੰਜ ਅਪਰਾਧ ਦਰਜ ਕੀਤੇ ਗਏ ਹਨ, ਜਿਨ੍ਹਾਂ ਦੇ ਅਧਾਰ ‘ਤੇ ਉਸਨੂੰ ਅੱਠ ਸਾਲ ਦੀ ਸਜ਼ਾ ਮਿਲੀ ਸੀ। ਜਸਟਿਸ ਬੈਵਰਲੀ ਵੱਲੋਂ ਅਦਾਲਤ ਵਿਚ ਦੱਸਿਆ ਗਿਆ ਕਿ ਓਮਰ ਨੂੰ ਮਿਲੀ ਸਜ਼ਾ ਇਕ ਬਾਲਗ ਅਪਰਾਧੀ ਨੂੰ ਮਿਲਣ ਵਾਲੀ ਘੱਟ ਤੋਂ ਘੱਟ ਸਜ਼ਾ ਹੈ।

Facebook Comment
Project by : XtremeStudioz