Close
Menu

ਓਰਲੀਅਨਜ਼ ਓਪਨ: ਸਮੀਰ ਵਰਮਾ ਸੈਮੀ ਫਾਈਨਲ ’ਚ, ਪਾਰੂਪਲੀ ਕਸ਼ਯਪ ਦੀ ਹਾਰ

-- 31 March,2018

ਓਰਲੀਅਨਜ਼ (ਫਰਾਂਸ), 31 ਮਾਰਚ
ਸੀਨੀਅਰ ਦਰਜਾ ਪ੍ਰਾਪਤ ਸਮੀਰ ਵਰਮਾ ਨੇ ਪੁਰਸ਼ ਸਿੰਗਲ ਦੇ ਚੁਣੌਤੀਪੂਰਨ ਮੁਕਾਬਲੇ ਵਿੱਚ ਸਥਾਨਕ ਖਿਡਾਰੀ ਲੁਕਾਸ ਕੌਰਵੀ ’ਤੇ ਜਿੱਤ ਦਰਜ ਕਰਦਿਆਂ ਓਰਲੀਅਨਜ਼ ਓਪਨ ਵਿਸ਼ਵ ਸੁਪਰ 100 ਟੂਰਨਾਮੈਂਟ ਦੇ ਸੈਮੀ ਫਾਈਨਲ ਵਿੱਚ ਥਾਂ ਬਣਾ ਲਈ ਹੈ। ਪਿਛਲੇ ਮਹੀਨੇ ਸਵਿੱਸ ਓਪਨ ਜਿੱਤਣ ਵਾਲੇ ਸਮੀਰ ਨੇ ਅੱਠਵਾਂ ਦਰਜਾ ਪ੍ਰਾਪਤ ਕੌਰਵੀ ਨੂੰ ਇੱਕ ਘੰਟੇ ਅੱਠ ਮਿੰਟ ਤਕ ਚੱਲੇ ਮੈਚ ਵਿੱਚ 17-21, 21-19, 21-15 ਨਾਲ ਹਰਾ ਦਿੱਤਾ। ਹੁਣ ਇਸ ਭਾਰਤੀ ਖਿਡਾਰੀ ਦਾ ਸਾਹਮਣਾ ਨੀਦਰਲੈਂਡ ਦੇ ਮਾਰਕ ਕਾਲਜੋੳੂ ਨਾਲ ਹੋਵੇਗਾ। ਹਾਲਾਂਕਿ ਪੰਜਵਾਂ ਦਰਜਾ ਪ੍ਰਾਪਤ ਪਾਰੂਪੱਲੀ ਕਸ਼ਯਪ ਲਈ ਦਿਨ ਕਾਫ਼ੀ ਨਿਰਾਸ਼ਾਜਨਕ ਰਿਹਾ, ਜੋ ਡੈੱਨਮਾਰਕ ਦੇ ਤੀਜਾ ਦਰਜਾ ਪ੍ਰਾਪਤ ਰਾਸਮਸ ਗੇਮਕੇ ਤੋਂ 18-21, 14-21 ਨਾਲ ਹਾਰ ਗਿਆ। ਫਰਾਂਸਿਸ ਐਲਵਿਨ ਅਤੇ ਕੇ ਨੰਦਗੋਪਾਲ ਦੀ ਭਾਰਤੀ ਪੁਰਸ਼ ਡਬਲਜ਼ ਜੋਡ਼ੀ 44 ਮਿੰਟ ਤਕ ਜੂਝਣ ਮਗਰੋਂ ਮਾਰਕ ਲੈਂਫਸਫਸ ਅਤੇ ਮਾਰਵਿਨ ਐਮਿਲ ਸੈਡੇਲ ਦੀ ਜਰਮਨ ਦੀ ਤੀਜਾ ਦਰਜਾ ਪ੍ਰਾਪਤ ਜੋਡ਼ੀ ਤੋਂ ਹਾਰ ਗਈ।

Facebook Comment
Project by : XtremeStudioz