Close
Menu

ਓਲੰਪਿਕ ਖੇਡਾਂ ਨਾਲ ਦੁਨੀਆ ਦਾ ਕਰਜ਼ ਚੁਕਾ ਦੇਵਾਂਗੇ: ਜਪਾਨ ਪ੍ਰਧਾਨ ਮੰਤਰੀ

-- 08 September,2013

japan

ਬਿਊਨਸ ਆਇਰਸ- 8 ਸਤੰਬਰ (ਦੇਸ ਪ੍ਰਦੇਸ ਟਾਈਮਜ਼)-  ਜਪਾਨ ਦੇ ਪ੍ਰਧਾਨ ਮੰਤਰੀ ਸ਼ਿੰਜੋ ਅਬੇ ਨੇ 2020 ਓਲੰਪਿਕ ਖੇਡਾਂ ਦੀ ਮੇਜ਼ਬਾਨੀ ਮਿਲਣ ਤੋਂ ਬਾਅਦ ਕਿਹਾ ਕਿ ਟੋਕੀਓ ਹੁਣ ਦੁਨੀਆ ਨੂੰ 2011 ‘ਚ ਵਿਨਾਸ਼ਕਾਰੀ ਸੂਨਾਮੀ ਤੋਂ ਬਾਅਦ ਮਿਲੀ ਮਦਦ ਦਾ ਕਰਜ਼ਾ ਚੁਕਾ ਦੇਵਾਗਾ, ਜਿਸ ਦਾ ਉਹ ਕਰਜ਼ਦਾਰ ਹੈ। ਅਬੇ ਨੇ ਕਿਹਾ ਕਿ ਉਨ੍ਹਾਂ ਦੇਖਿਆ ਹੈ ਕਿ ਖੇਡਾਂ ਨੇ ਕਿਵੇਂ 2011 ‘ਚ ਜਪਾਨ ਵਿਚ ਆਏ ਭੂਚਾਲ ਅਤੇ ਸੂਨਾਮੀ ਤੋਂ ਬਾਅਦ ਤੁਰੰਤ ਜ਼ਿੰਦਗੀ ਨੂੰ ਬਦਲ ਦਿੱਤਾ ਸੀ, ਜਿਸ ‘ਚ 18,000 ਲੋਕ ਮਾਰੇ ਗਏ ਸਨ। ਖੇਡਾਂ ਲੋਕਾਂ ਨੂੰ ਬਦਲ ਸਕਦੀਆਂ ਹਨ। ਸੂਨਾਮੀ ਤੋਂ ਬਾਅਦ ਇਹ ਹੀ ਸ਼ਕਤੀ ਦਿਖਾਈ ਦਿੱਤੀ ਸੀ। ਹਾਲਾਤ ਬਹੁਤ ਮੁਸ਼ਕਲ ਸਨ ਪਰ ਕਾਫੀ ਅਥਲੀਟ ਜਪਾਨ ਆਏ ਅਤੇ ਉਨ੍ਹਾਂ ਨੇ ਬੱਚਿਆਂ ਅਤੇ ਹੋਰਨਾਂ ਨਾਲ ਖੇਡ ਕੇ ਉਨ੍ਹਾਂ ਦੀਆਂ ਉਮੀਦਾਂ ਅਤੇ ਉਤਸ਼ਾਹ ਨੂੰ ਵਧਾਇਆ। ਅਬੇ ਨੇ ਕਿਹਾ ਕਿ ਪ੍ਰੈਜੇਟੇਂਸ਼ਨ ਦੌਰਾਨ ਮੈਂ ਇਕ ਲੜਕੇ ਬਾਰੇ ਦੱਸਿਆ ਜਿਸ ਨੂੰ ਮੈਂ ਫੁੱਟਬਾੜ ਫੜ੍ਹੀ ਦੇਖਿਆ ਸੀ ਜੋ ਉਸ ਨੂੰ ਇਨ੍ਹਾਂ ਅਥਲੀਟਾਂ ਨੇ ਦਿੱਤੀ ਸੀ। ਉਹ ਫੁੱਟਬਾਲ ਸਿਰਫ ਭੇਂਟ ਨਹੀਂ ਸੀ। ਇਹ ਭਵਿੱਖ ਲਈ ਸੀ। ਇਹ ਹੀ ਖੇਡਾਂ ਦੀ ਤਾਕਤ ਹੈ।

Facebook Comment
Project by : XtremeStudioz