Close
Menu

ਓਲੰਪਿਕ ਬਿੱਡ ਨੂੰ ਲੈ ਕੇ ਮੇਅਰ ਟੌਰੀ ਨੇ ਦਿੱਤੀ ਆਪਣੀ ਰਾਏ

-- 23 July,2015

ਟੋਰਾਂਟੋ: ਪੈਨ ਐਮ ਖੇਡਾਂ ਲਈ ਸ਼ਹਿਰ ਵਿਚ ਜੋ ਕੁੱਝ ਵੀ ਤਿਆਰਿਆਂ ਕੀਤੀਆਂ ਗਈਆਂ ਹਨ। ਉਨਹਾਂ ਦੇ ਅਧਾਰ ‘ਤੇ ਹੁਣ ਇਹ ਸੰਭਾਵਨਾ ਵੀ ਜਤਾਈ ਜਾ ਰਹੀ ਹੈ ਕਿ ਟੋਰਾਂਟੋ ਸ਼ਹਿਰ ਭਵਿੱਖ ਵਿਚ ਹੋਣ ਵਾਲੀਆ ਹੋਰਨਾਂ ਅੰਤਰਰਾਸ਼ਟਰੀ ਖੇਡਾਂ ਦੀ ਵੀ ਮਿਜ਼ਬਾਨੀ ਕਰ ਸਕੇਗਾ। ਮੇਅਰ ਜੌਨ ਟੌਰੀ ਨੇ ਇਸ ਸੰਬੰਧ ਵਿਚ ਆਪਣੀ ਰਾਏ ਦਿੰਦਿਆਂ ਕਿਹਾ ਕਿ ਹੁਣ ਟੋਰਾਂਟੋ ਸ਼ਹਿਰ ਓਲੰਪਿਕ ਖੇਡਾਂ ਦੀ ਵੀ ਮਿਜ਼ਬਾਨੀ ਕਰਨ ਦੇ ਸਮਰੱਥ ਹੈ।

ਬੁੱਧਵਾਰ ਨੂੰ ਮੇਅਰ ਜੌਨ ਟੌਰੀ ਪ੍ਰੀਮੀਅਰ ਕੈਥਲੀਨ ਵਿੱਨ ਨੂੰ ਕੁਈਨਜ਼ ਪਾਰਕ ਵਿਖੇ ਮਿਲੇ, ਜਿਸ ਤੋਂ ਬਾਅਦ ਪੱਤਰਕਾਰਾਂ ਨਾਲ ਕੀਤੀ ਗੱਲਬਾਤ। ਇਸ ਗੱਲਬਾਤ ਦੌਰਾਨ ਇਕ ਪੱਤਰਕਾਰ ਵੱਲੋਂ ਸਵਾਲ ਪੁੱਛਿਆ ਗਿਆ ਕਿ ਕੀ ਟੋਰਾਂਟੋ ਓਲੰਪਿਕ ਬਿੱਡ ਲਈ ਤਿਆਰ ਹੈ ਜਾਂ ਨਹੀਂ ? ਇਸ ਨਾਲ ਸ਼ਹਿਰ ਨੂੰ ਓਲੰਪਿਕ ਖੇਡਾਂ ਦੀ ਮਿਜ਼ਬਾਨੀ ਦਾ ਇਕ ਸੁਨਿਹਰੀ ਮੌਕਾ ਮਿਲ ਸਕਦਾ ਹੈ।

2007 ਵਿਚ ਰੀਓ ਦੀ ਜੀਨੇਰੀਓ ਵਿਖੇ ਪੈਨ ਐਨ ਖੇਡਾਂ ਦਾ ਆਯੋਜਨ ਕੀਤਾ ਗਿਆ ਸੀ ਅਤੇ ਉਸ ਤੋਂ ਦੋ ਸਾਲ ਬਾਅਦ ਹੀ ਸ਼ਹਿਰ ਨੂੰ 2016 ਦੀਆਂ ਓਲੰਪਿਕ ਖੇਡਾਂ ਦੀ ਮਿਜ਼ਬਾਨੀ ਕਰਨ ਦਾ ਮੌਕਾ ਦਿੱਤਾ ਗਿਆ ਸੀ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੇਅਰ ਟੌਰੀ ਨੇ ਕਿਹਾ ਕਿ, “ਅਸੀਂ ਹੁਣ ਅਜਿਹੀਆ ਕਈ ਖੇਡਾਂ ਦੀ ਮਿਜ਼ਬਾਨੀ ਕਰਨ ਦੇ ਸਮਰੱਥ ਹਾਂ ਜੋ ਅੰਤਰਰਾਸ਼ਟਰੀ ਪੱਧਰ ‘ਤੇ ਓਲੰਪਿਕ ਦੌਰਾਨ ਖੇਡੀਆਂ ਜਾਂਦੀਆਂ ਹਨ। ਬੇਸ਼ੱਕ ਇਹ ਇਕ ਅਹਿਮ ਮੌਕਾ ਹੋਵੇਗਾ, ਪਰ ਇਸ ਸੰਬੰਧ ਵਿਚ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾ ਸਾਨੂੰ ਪੂਰੀ ਤਰ੍ਹਾਂ ਸੋਚ ਵਿਚਾਰ ਕਰਨ ਦੀ ਲੋੜ ਹੈ।” ਉਨ੍ਹਾਂ ਇਹ ਵੀ ਕਿਹਾ ਕਿ, “ ਮੈਂ ਇਸ ਬਿੱਡ ਲਈ ਸ਼ਹਿਰ ਦੇ ਕਿਸੇ ਵੀ ਨਿਯਮ ਦੀ ਉਲੰਘਣਾ ਨਹੀਂ ਕਰਾਂਗਾ। ਓਲੰਪਿਕ ਖੇਡਾਂ ਦੀ ਮਿਜ਼ਬਾਨੀ ਕਰਨਾ ਇਕ ਵੱਡਾ ਕੰਮ ਹੈ ਅਤੇ ਇਹ ਸ਼ਹਿਰ ਲਈ ਇਕ ਵੱਡੀ ਜ਼ਿੰਮੇਵਾਰੀ ਵੀ ਹੈ। ਇਸ ਲਈ ਹਾਲ ਦੀ ਘੜੀ ਇਸ ਵਿਸ਼ੇ ‘ਤੇ ਪੂਰੀ ਤਰ੍ਹਾਂ ਸੋਚ ਵਿਚਾਰ ਕੀਤਾ ਜਾਵੇਗਾ ਅਤੇ ਉਸ ਤੋਂ ਬਾਅਦ ਹੀ ਕੋਈ ਫ਼ੈਸਲਾ ਲਿਆ ਜਾਵੇਗਾ।

Facebook Comment
Project by : XtremeStudioz