Close
Menu

ਓਲੰਪਿਕ ਬਿੱਡ ਸੰਬੰਧੀ ਹਾਲੇ ਕੋਈ ਫ਼ੈਸਲਾ ਨਹੀਂ ਲਿਆ ਗਿਆ : ਮੇਅਰ ਟੋਰੀ

-- 28 July,2015

ਟੋਰਾਂਟੋ: 2024 ਵਿਚ ਹੋਣ ਵਾਲੀਆਂ ਓਲੰਪਿਕ ਖੇਡਾਂ ਲਈ ਬਿੱਡ ਕਰਨ ਦੇ ਉੱਠੇ ਸਵਾਲ ਨੂੰ ਲੈ ਕੇ ਮੇਅਰ ਜੌਨ ਟੋਰੀ ਨੇ ਬਿਆਨ ਦਿੱਤਾ ਹੈ ਕਿ ਇਹ ਫ਼ੈਸਲਾ ਉਦੋਂ ਤੱਕ ਨਹੀਂ ਲਿਆ ਜਾਵੇਗਾ, ਜਦੋਂ ਤੱਕ ਇਸ ਵਿਸ਼ੇ ‘ਤੇ ਚੰਗੀ ਤਰ੍ਹਾਂ ਵਿਚਾਰ ਵਿਮਰਸ਼ ਨਹੀਂ ਕਰ ਲਿਆ ਜਾਂਦਾ ਅਤੇ ਇਸਦੇ ਸਾਰੇ ਜ਼ਰੂਰੀ ਪਹਿਲੂਆਂ ਨੂੰ ਚੰਗੀ ਸਮਝ ਨਹੀਂ ਲਿਆ ਜਾਂਦਾ।

ਸੋਮਵਾਰ ਨੂੰ ਫ਼ਿੰਚ ਸਟੇਸ਼ਨ ਵਿਖੇ ਇਕ ਨਿਊਜ਼ ਕਾਨਫ਼ਰੰਸ ਵਿਚ ਟੀ.ਟੀ.ਸੀ. ਬੱਸਾਂ ਅਤੇ ਸਟ੍ਰੀਟ ਕਾਰਾਂ ਸੰਬੰਧੀ ਕੀਤੇ ਐਲਾਨ ਤੋਂ ਬਾਅਦ ਮੇਅਰ ਟੋਰੀ ਨੂੰ ਪੱਤਰਕਾਰਾਂ ਦੇ ਓਲੰਪਿਕ ਬਿੱਡ ਸੰਬੰਧੀ ਸਵਾਲਾਂ ਨੇ ਘੇਰ ਲਿਆ। ਇਹ ਖਬਰ ਵੀ ਸੁਣਨ ਨੂੰ ਮਿਲ ਰਹੀ ਸੀ ਕਿ ਇਸ ਸੰਬੰਧ ਵਿਚ ਪ੍ਰਸ਼ਾਸਨ ਵੱਲੋਂ ਆਪਣੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ,  ਪਰ ਇਸ ਅਫ਼ਵਾਹ ਦਾ ਖੰਡਨ ਕਰਦੇ ਹੋਏ, ਮੇਅਰ ਟੋਰੀ ਨੇ ਕਿਹਾ ਕਿ ਇਸ ਸੰਬੰਧ ਵਿਚ ਹਾਲੇ ਕੋਈ ਵੀ ਕਦਮ ਨਹੀਂ ਚੁੱਕਿਆ ਗਿਆ ਹੈ ਅਤੇ ਨਾ ਹੀ ਬਿਨਾ ਕਿਸੇ ਗੰਭੀਰ ਵਿਚਾਰ ਵਿਮਰਸ਼ ਤੋਂ ਵਗੈਰ ਚੁੱਕਿਆ ਹੀ ਜਾਵੇਗਾ। ਉਨ੍ਹਾਂ ਕਿਹਾ ਕਿ ਹਾਲ ਦੀ ਘੜੀ ਇੱਥੇ ਕਿਸੇ ਵੱਲੋਂ ਵੀ ਅਜਿਹੀ ਕੋਈ ਪਹਿਲਕਦਮੀ ਨਹੀਂ ਹੋ ਰਹੀ ਹੈ ਅਤੇ ਨਾ ਹੀ ਇਸ ਸੰਬੰਧ ਵਿਚ ਹਾਲੇ ਕਿਸੇ ਵੀ ਅਧਿਕਾਰੀ ਨੂੰ ਕੋਈ ਵੀ ਪੱਤਰ ਲਿਖਿਆ ਗਿਆ ਹੈ।

ਉਨ੍ਹਾਂ ਇਹ ਵੀ ਕਿਹਾ ਕਿ, “ਅਜਿਹੇ ਫ਼ੈਸਲੇ ਲੈਣ ਤੋਂ ਪਹਿਲਾਂ ਕੁੱਝ ਮਹੱਤਵਪੂਰਨ ਬੋਰਡ ਮੀਟਿੰਗਜ਼ ਕਰਨੀਆਂ ਬਹੁਤ ਜ਼ਰੂਰੀ ਹੁੰਦੀਆਂ ਹਨ। ਹਾਲ ਦੀ ਘੜੀ ਕੁੱਝ ਸਮੇਂ ਲਈ ਉਡੀਕ ਕੀਤੀ ਜਾਵੇਗੀ ਤਾਂ ਜੋ ਪੈਨ ਐਮ ਖੇਡਾਂ ਨੂੰ ਸਮੇਟਣ ਦੇ ਰੁਝੇਵੇਂ ਖਤਮ ਹੋ ਸਕਣ ਅਤੇ ਸਹੀ ਸਮੇਂ ‘ਤੇ ਇਸ ਸੰਬੰਧ ਵਿਚ ਅਗਲੀ ਗੱਲਬਾਤ ਤੋਰੀ ਜਾ ਸਕੇ। ਇਹ ਇਕ ਮਹੱਤਵਪੂਰਨ ਫ਼ੈਸਲਾ ਹੈ, ਜਿਸ ਨੂੰ ਚੰਗੀ ਤਰ੍ਹਾਂ ਸੋਚ ਵਿਚਾਰ ਕੇ ਹੀ ਲੈਣਾ ਬਣਦਾ ਹੈ।”

Facebook Comment
Project by : XtremeStudioz