Close
Menu

ਓਸਾਮਾ ਬਿਨ ਲਾਦੇਨ ਦੇ ਪਰਿਵਾਰ ਦੇ 3 ਮੈਂਬਰਾਂ ਦੀ ਜਹਾਜ਼ ਹਾਦਸੇ ‘ਚ ਮੌਤ

-- 01 August,2015

ਲੰਦਨ, 1 ਅਗਸਤ  – ਅੱਤਵਾਦੀ ਸੰਗਠਨ ਅਲਕਾਇਦਾ ਦੇ ਸਰਗਨੇ ਰਹੇ ਓਸਾਮਾ ਬਿਨ ਲਾਦੇਨ ਦੇ ਪਰਿਵਾਰ ਦੇ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਦੀ ਖ਼ਬਰ ਹੈ। ਮੀਡੀਆ ‘ਚ ਸਾਹਮਣੇ ਆਈਆਂ ਰਿਪੋਰਟਾਂ ਦੇ ਅਨੁਸਾਰ, ਲਾਦੇਨ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਦੀ ਇਸ ਜਹਾਜ਼ ਹਾਦਸੇ ‘ਚ ਮੌਤ ਹੋ ਗਈ ਹੈ। ਰਿਪੋਰਟ ਦੇ ਅਨੁਸਾਰ, ਬਰਤਾਨੀਆ ਦੇ ਹੈਂਪਸ਼ਾਇਰ ਸਥਿਤ ਇੱਕ ਏਅਰਪੋਰਟ ‘ਤੇ ਹੋਈ ਜਹਾਜ਼ ( ਪ੍ਰਾਈਵੇਟ ਜੇਟ ) ਹਾਦਸੇ ‘ਚ ਓਸਾਮਾ ਬਿਨ ਲਾਦੇਨ ਦੀ ਭੈਣ, ਮਤ੍ਰੇਈ ਮਾਂ ਸਮੇਤ ਚਾਰ ਲੋਕਾਂ ਦੀ ਮੌਤ ਹੋ ਗਈ। ਦੁਰਘਟਨਾ ਉਸ ਸਮੇਂ ਹੋਈ ਜਦੋਂ ਬਿਜ਼ਨਸ ਜੇਟ ਜਹਾਜ਼ ਹੈਂਪਸ਼ਾਇਰ ਦੇ ਬਲੇਕਬੁਸ਼ ਹਵਾਈ ਅੱਡੇ ‘ਤੇ ਉੱਤਰਨ ਵਾਲਾ ਸੀ। ਸਾਉਦੀ ਤੇ ਬ੍ਰਿਟਿਸ਼ ਮੀਡੀਆ ਨੇ ਕਿਹਾ ਹੈ ਕਿ ਜਹਾਜ਼ ‘ਚ ਸਵਾਰ ਸਾਰੇ ਯਾਤਰੀ ਓਸਾਮਾ ਬਿਨ ਲਾਦੇਨ ਦੇ ਰਿਸ਼ਤੇਦਾਰ ਸਨ।

Facebook Comment
Project by : XtremeStudioz