Close
Menu

ਓਸਾਮਾ ਵਰਗੀਆਂ ਪੋਸ਼ਾਕਾਂ ਨਾ ਵੇਚਣ ਦੁਕਾਨਦਾਰ: ਸਿੱਖ ਸੰਗਠਨ

-- 02 October,2013

ਨਿਊਯਾਰਕ—ਅਮਰੀਕਾ ਦੇ ਇਕ ਸਿੱਖ ਸੰਗਠਨ ਨੇ ਸਾਰੇ ਦੁਕਾਨਦਾਰਾਂ ਨੂੰ ਕਿਹਾ ਹੈ ਕਿ ਉਹ ਓਸਾਮਾ ਬਿਨ ਲਾਦੇਨ ਦੀਆਂ ਪੋਸ਼ਾਕਾਂ ਵਰਗੀਆਂ ਪੋਸ਼ਾਕਾਂ ਨਾ ਵੇਚਣ ਕਿਉਂਕਿ ਪਗੜੀ ਦੇ ਕਾਰਨ ਸਿੱਖ ਭਾਈਚਾਰੇ ਦੇ ਲੋਕਾਂ ਦਾ ‘ਨਕਾਰਾਤਮਕ ਅਕਸ’ ਬਣਦਾ ਹੈ ਅਤੇ ਉਨ੍ਹਾਂ ਨੂੰ ਹਿੰਸਾ ਅਤੇ ਭੇਦਭਾਵ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸਿੱਖ ਸੰਗਠਨ ਵੱਲੋਂ ਇਹ ਕਦਮ ਉਸ ਸਮੇਂ ਚੁੱਕਿਆ ਗਿਆ ਹੈ ਜਦੋਂ ਕੁਝ ਦਿਨ ਪਹਿਲਾਂ ਕੋਲੰਬੀਆ ਯੂਨੀਵਰਸਿਟੀ ਦੇ ਪ੍ਰੋਫੈਸਰ ਪ੍ਰਭਜੋਤ ਸਿੰਘ ‘ਤੇ ਕੁਝ ਨੌਜਵਾਨਾਂ ਨੇ ‘ਅੱਤਵਾਦੀ’ ਅਤੇ ‘ਓਸਾਮਾ’ ਕਹਿ ਕੇ ਹਮਲਾ ਕੀਤਾ। ਇਸ ਸੰਗਠਨ ਨੇ ਮੁੱਖ ਰੂਪ ਨਾਲ ਹੈਲੋਵੀਨ ਪੋਸ਼ਾਕ ਦੀ ਵਿਕਰੀ ‘ਤੇ ਰੋਕ ਲਗਾਉਣ ਨੂੰ ਕਿਹਾ ਹੈ। ਇਸ ਪੋਸ਼ਾਕ ਵਿਚ ਇਕ ਚਿੱਟੀ ਪਗੜੀ, ਭੂਰੇ ਰੰਗ ਦੀ ਲੰਬੀ ਦਾੜ੍ਹੀ ਅਤੇ ਫੌਜ ਦੀ ਜੈਕਟ ਦੇ ਨਾਲ ਮਿਲਦੀ-ਜੁਲਦੀ ਜੈਕਟ ਹੁੰਦੀ ਹੈ। ਸੰਗਠਨ ਦੇ ਨਾਲ ਜੁੜੀ ਸਿਮਰਨ ਕੌਰ ਨੇ ਮੁੱਖ ਰਿਟੇਲਰ ਅਮੇਜ਼ਨ ਦੇ ਪ੍ਰਧਾਨ ਜੇਫਰੀ ਬੇਜੋਸ ਨੂੰ ਇਸ ਸੰਬੰਧ ਵਿਚ ਲਿਖਿਆ ਹੈ।

Facebook Comment
Project by : XtremeStudioz