Close
Menu

ਓਾਟਾਰੀਓ ਦੀ ਵਿਧਾਨ ਸਭਾ ‘ਚ ਭਾਰਤ ਦਾ ਆਜ਼ਾਦੀ ਦਿਵਸ ਮਨਾਇਆ

-- 17 August,2015

ਮੁੱਖ ਮੰਤਰੀ ਵਿੱਨ ਤੇ ਕੌਾਸਲ ਜਨਰਲ ਮਿਸ਼ਰਾ ਹੋਏ ਸ਼ਾਮਿਲ
ਟੋਰਾਂਟੋ,  ਕੈਨੇਡਾ ਆਬਾਦੀ ਪੱਖੋਂ ਸਭ ਤੋਂ ਵੱਡੇ ਪ੍ਰਾਂਤ ਉਂਟਾਰੀਓ ਦੀ ਵਿਧਾਨ ਸਭਾ ‘ਚ ਮੁੱਖ ਮੰਤਰੀ ਕੈਥਲਿਨ ਵਿੱਨ ਨੇ ਬੀਤੇ ਕੱਲ੍ਹ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ, ਜਿਸ ‘ਚ ਭਾਰਤ ਦੇ ਕੌਾਸਲ ਜਨਰਲ ਅਖਿਲੇਸ਼ ਮਿਸ਼ਰਾ ਤੇ ਗਰੇਟਰ ਟੋਰਾਂਟੋ ਇਲਾਕੇ ‘ਚ ਰਹਿੰਦੇ ਪ੍ਰਵਾਸੀ ਭਾਰਤੀਆਂ ਨੇ ਸ਼ਮੂਲੀਅਤ ਕੀਤੀ | ਸਮਾਗਮ ਦੀ ਸ਼ੁਰੂਆਤ ਕੈਨੇਡਾ ਤੇ ਭਾਰਤ ਦੇ ਰਾਸ਼ਟਰੀ ਗੀਤਾਂ ਨਾਲ ਕੀਤੀ ਗਈ | ਭਾਰਤੀ ਪਹਿਰਾਵੇ ‘ਚ ਸਜੀ ਮੁੱਖ ਮੰਤਰੀ ਵਿੱਨ ਨੇ ਆਪਣੇ ਸੰਬੋਧਨ ‘ਚ ਭਾਰਤੀਆਂ ਨੂੰ ਆਜ਼ਾਦੀ ਦਿਵਸ ਦੀ ਮੁਬਾਰਕਬਾਦ ਦਿੱਤੀ | ਉਨ੍ਹਾਂ ਆਖਿਆ ਕਿ ਭਾਰਤ ਵਾਂਗ ਉਂਟਾਰੀਓ ਵੀ ਹੁਣ ਵੱਖ-ਵੱਖ ਸੱਭਿਆਚਾਰਾਂ ਤੇ ਧਰਮਾਂ ਨੂੰ ਮੰਨਣ ਵਾਲ਼ੇ ਲੋਕਾਂ ਦਾ ਖਿੱਤਾ ਬਣ ਚੁੱਕਾ ਹੈ | ਉਨ੍ਹਾਂ ਨੇ ਦੱਸਿਆ ਕਿ ਉਂਟਾਰੀਓ ‘ਚ 7,00000 ਤੋਂ ਵੱਧ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ, ਜਿਨ੍ਹਾਂ ਨੇ ਉਂਟਾਰੀਓ ਤੇ ਸਮੁੱਚੇ ਕੈਨੇਡਾ ਦੀ ਸ਼ਾਨ ‘ਚ ਵਾਧਾ ਕੀਤਾ ਹੈ | ਕੌਾਸਲ ਜਨਰਲ ਅਖਿਲੇਸ਼ ਮਿਸ਼ਰਾ ਨੇ ਮੁੱਖ ਮੰਤਰੀ ਵਿੱਨ ਦੇ ਲੀਡਰਸ਼ਿਪ ਗੁਣਾਂ ਦੀ ਸ਼ਲਾਘਾ ਕੀਤੀ ਤੇ ਕਿਹਾ ਕਿ ਭਾਰਤ ਦੇ ਲੋਕਾਂ ਨੂੰ ਕੈਨੇਡਾ ਅਤੇ ਵਿਸ਼ੇਸ਼ ਕਰਕੇ ਉਂਟਾਰੀਓ ਨਾਲ ਦੋਸਤਾਨਾ ਸਬੰਧਾਂ ‘ਤੇ ਬੜਾ ਮਾਣ ਹੈ | ਸ੍ਰੀ ਮਿਸ਼ਰਾ ਨੇ ਇਸ ਪੱਤਰਕਾਰ ਨੂੰ ਦੱਸਿਆ ਕਿ ਆਜ਼ਾਦੀ ਦਿਵਸ ਦੇ ਮੌਕੇ ‘ਤੇ ਟੋਰਾਂਟੋ ‘ਚ ਭਾਰਤ ਦੇ ਕੌਾਸਲਖਾਨੇ ਤੇ ਪੈਨੋਰਾਮਾ ਇੰਡੀਆ ਵਲੋਂ ਵਿਸ਼ੇਸ਼ ਸਮਾਗਮ ਉਲੀਕੇ ਗਏ ਹਨ ਜੋ 15 ਤੇ 16 ਅਗਸਤ ਨੂੰ ਜਾਰੀ ਰਹਿਣਗੇ | ਇਸ ਮੌਕੇ ਕੈਬਨਿਟ ਮੰਤਰੀ ਦੀਪਕਾ ਦਮਰੇਲਾ, ਰੀਤੀ ਮਿਸ਼ਰਾ, ਵਿਧਾਇਕ ਸ਼ਫੀਕ ਕਾਦਰੀ ਤੇ ਸੋਫੀ ਕਿਵਾਲਾ ਵੀ ਹਾਜ਼ਰ ਸਨ |

Facebook Comment
Project by : XtremeStudioz