Close
Menu

ਔਟੋਮਨ ਤੁਰਕਾਂ ਦੇ ਕਹਿਰ ਦੀ ਸ਼ਤਾਬਦੀ ਮਨਾ ਰਿਹਾ ਹੈ ਆਰਮੀਨੀਆ

-- 26 April,2015

ਅੈਮੀਅਾਦਜ਼ਿਨ,  ਔਟੋਮਨ ਤੁਰਕਾਂ ਵੱਲੋਂ ਅਾਰਮੀਨੀਅਾ ਦੇ 15 ਲੱਖ ਲੋਕਾਂ ਦੇ ਕਤਲੇਅਾਮ ਦੀ ਦੁਨੀਅਾ ਭਰ ’ਚ ਸ਼ਤਾਬਦੀ ਮਨਾੲੀ ਜਾ ਰਹੀ ਹੈ। ਤੁਰਕੀ ਵੱਲੋਂ ਕਤਲੇਅਾਮ ਨੂੰ ‘ਨਸਲਕੁਸ਼ੀ’ ਮੰਨਣ ਤੋਂ ੲਿਨਕਾਰ ਕੀਤੇ ਜਾਣ ਬਾਅਦ ੲਿਕ ਵਾਰ ਫਿਰ ਤਣਾਅ ਦਾ ਮਾਹੌਲ ਬਣ ਗਿਅਾ ਹੈ। ਸਾਲ 1915 ਤੋਂ 1917 ਦੌਰਾਨ ਔਟੋਮਨ ਤੁਰਕਾਂ ਨੇ ਕਹਿਰ ਮਚਾੲਿਅਾ ਸੀ।
ਰਾਜਧਾਨੀ ਯੇਰੇਵਾਨ ’ਚ ਪਹਾਡ਼ੀ ੳੁਤੇ ਸਥਿਤ ਯਾਦਗਾਰ ਤਕ ਮੋਮਬੱਤੀ ਮਾਰਚ ਕੱਢਿਅਾ ਜਾੲੇਗਾ ਅਤੇ ੳੁਥੇ ਸ਼ਰਧਾ ਦੇ ਫੁਲ ਭੇਟ ਕੀਤੇ ਜਾਣਗੇ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ੳੁਨ੍ਹਾਂ ਦੇ ਫਰਾਂਸੀਸੀ ਹਮਰੁਤਬਾ ਫਰਾਂਸਿਸ ਔਲਾਂਦ ਦੇ ਅਾਰਮੀਨੀਅਾ ਪੁੱਜ ਕੇ ਕਤਲੇਅਾਮ ਦੌਰਾਨ ਮਾਰੇ ਗੲੇ ਲੋਕਾਂ ਨੂੰ ਸ਼ਰਧਾਂਜਲੀਅਾਂ ਦੇਣ ਦਾ ਪ੍ਰੋਗਰਾਮ ਹੈ ਪਰ ਬਾਕੀ ਅਾਗੂ ਅੰਕਾਰਾ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦੇ ਅਤੇ ੳੁਹ ੲਿਸ ਪ੍ਰੋਗਰਾਮ ਤੋਂ ਦੂਰੀ ਬਣਾ ਰਹੇ ਹਨ।
ਅਾਰਮੀਨੀਅਾ ਦੇ ਗਿਰਜਾਘਰ ਨੇ ਵੀਰਵਾਰ ਨੂੰ ਸਮਾਗਮ ਕਰਕੇ ਔਟੋਮਨ ਤੁਰਕਾਂ ਵੱਲੋਂ ਕਤਲ ਕੀਤੇ ਗੲੇ ਲੋਕਾਂ ਨੂੰ ਸੰਤ ਦੀ ਪਦਵੀ ਦੇ ਦਿੱਤੀ। ੲਿਤਿਹਾਸ ’ਚ ਸ਼ਾੲਿਦ ਪਹਿਲੀ ਵਾਰ ਹੋੲਿਅਾ ਹੈ ਕਿ ਅੈਨੀ ਵੱਡੀ ਗਿਣਤੀ ’ਚ ਲੋਕਾਂ ਨੂੰ ਸੰਤ ਦੀ ਪਦਵੀ ਨਾਲ ਨਿਵਾਜਿਅਾ ਗਿਅਾ।
ਫਰਾਂਸ ਅਤੇ ਰੂਸ ਸਮੇਤ 20 ਤੋਂ ਵੱਧ ਮੁਲਕਾਂ ਨੇ ਅਾਰਮੀਨੀਅਾ ੳੁਤੇ ਹੋੲੇ ਤਸ਼ਦੱਦ ਨੂੰ ਨਸਲਕੁਸ਼ੀ ਵਜੋਂ ਮਾਨਤਾ ਦਿੱਤੀ ਗੲੀ ਹੈ। ਜਰਮਨੀ ਦੇ ਰਾਸ਼ਟਰਪਤੀ ਜੋਕਿਮ ਗੌਕ ਨੇ ਧਾਰਮਿਕ ਪ੍ਰੋਗਰਾਮ ਦੌਰਾਨ ਪਹਿਲੀ ਵਾਰ ਕਤਲੇਅਾਮ ਨੂੰ ਨਸਲਕੁਸ਼ੀ ਕਰਾਰ ਦਿੰਦਿਅਾਂ ੲਿਸ ਦੀ ਕਰਡ਼ੀ ਨਿਖੇਧੀ ਕੀਤੀ। ਤੁਰਕੀ ਵੱਲੋਂ ੳੁਨ੍ਹਾਂ ਖ਼ਿਲਾਫ਼ ਤਿੱਖਾ ਪ੍ਰਤੀਕਰਮ ਅਾ ਸਕਦਾ ਹੈ। ਅੰਕਾਰਾ ਨੇ ਬੁੱਧਵਾਰ ਨੂੰ ਵੀਅਾਨਾ ਤੋਂ ਅਾਪਣੇ ਦੂਤ ਨੂੰ ੳੁਸ ਸਮੇਂ ਵਾਪਸ ਸੱਦ ਲਿਅਾ ਜਦੋਂ ਅਾਸਟਰੀਅਾ ਦੇ ਕਾਨੂੰਨਸਾਜ਼ਾਂ ਨੇ ਕਤਲੇਅਾਮ ਨੂੰ ਨਸਲਕੁਸ਼ੀ ਕਰਾਰ ਦਿੱਤਾ। ਤੁਰਕੀ ਦਾ ਕਹਿਣਾ ਹੈ ਕਿ ੳੁਸ ਸਮੇਂ 5 ਲੱਖ ਲੋਕ ਮਾਰੇ ਗੲੇ ਸਨ ਅਤੇ ੳੁਹ ਵੀ ਜੰਗ ਅਤੇ ਭੁਖਮਰੀ ਕਰਕੇ। ੳੁਨ੍ਹਾਂ ੲਿਸ ਕਾਰੇ ਲੲੀ ਨਸਲਕੁਸ਼ੀ ਸ਼ਬਦ ਵਰਤਣ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।

Facebook Comment
Project by : XtremeStudioz