Close
Menu

ਔਰਤਾਂ ਦੇ ਦਿਲਾਂ ‘ਤੇ ਰਾਜ ਕਰਨ ਵਾਲੇ ਇਮਰਾਨ ਖਾਨ ਬੈਠਣਗੇ ਪਾਕਿਸਤਾਨ ਦੇ ਤਖਤ ‘ਤੇ

-- 26 July,2018

ਇਸਲਾਮਾਬਾਦ— ਪਾਕਿਸਤਾਨ ‘ਚ ਬੁੱਧਵਾਰ ਨੂੰ ਆਮ ਚੋਣਾਂ ਹੋਈਆਂ ਹਨ, ਜਿਸ ਵਿਚ ਵੱਡੀ ਗਿਣਤੀ ‘ਚ ਵੋਟਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਚੋਣ ਨਤੀਜਿਆਂ ਦੇ ਰੁਝਾਨ ਨੂੰ ਦੇਖੀਏ ਤਾਂ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ ਇਮਰਾਨ ਖਾਨ ਬਾਕੀ ਪਾਰਟੀਆਂ ਨੂੰ ਪਿੱਛੇ ਛੱਡਦੇ ਹੋਏ ਅੱਗੇ ਚੱਲ ਰਹੇ ਹਨ ਯਾਨੀ ਕਿ ਪਾਕਿਸਤਾਨ ‘ਚ ਇਕ ਵੱਡਾ ਬਦਲਾਅ ਦੇਖਣ ਨੂੰ ਮਿਲ ਸਕਦਾ ਹੈ। ਉਨ੍ਹਾਂ ਦਾ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਬਣਨਾ ਲੱਗਭਗ ਤੈਅ ਹੈ।
ਕ੍ਰਿਕਟਰ ਤੋਂ ਰਾਜ ਨੇਤਾ ਬਣੇ ਇਮਰਾਨ ਦਾ ਵਿਵਾਦਾਂ ਨਾਲ ਖਾਸ ਨਾਤਾ ਰਿਹਾ ਹੈ। ਇਮਰਾਨ ਦੀ ਕਹਾਣੀ ਪੂਰੀ ਫਿਲਮੀ ਹੈ। ਵੱਡਾ ਪਰਿਵਾਰ, ਵਿਵਾਦ ਅਤੇ ਰਾਜਨੀਤੀ ਇਹ ਸਭ ਇਸ ਵਿਚ ਸ਼ਾਮਲ ਹੈ। 3 ਵਿਆਹ ਕਰਵਾ ਚੁੱਕੇ ਇਮਰਾਨ ਨੇ ਔਰਤਾਂ ਦੇ ਦਿਲਾਂ ‘ਤੇ ਰਾਜ ਕੀਤਾ। ਇਮਰਾਨ ਦਾ ਅਫੇਅਰ ਬਾਲੀਵੁੱਡ ਅਦਾਕਾਰਾ ਜ਼ੀਨਤ ਅਮਾਨ ਨਾਲ ਵੀ ਰਿਹਾ ਹੈ।70-80 ਦੇ ਦਹਾਕੇ ਵਿਚ ਸੁਪਰਹਿੱਟ ਅਦਾਕਾਰਾ ਜ਼ੀਨਤ ਨਾਲ ਇਮਰਾਨ ਉਸ ਸਮੇਂ ਸੁਰਖੀਆਂ ‘ਚ ਆਏ, ਜਦੋਂ ਉਹ ਪਾਕਿਸਤਾਨ ਟੀਮ ਦੇ ਸਭ ਤੋਂ ਹੈਂਡਸਮ ਖਿਡਾਰੀਆਂ ਵਿਚ ਸ਼ਾਮਲ ਸਨ। ਜ਼ੀਨਤ ਦੀ ਇਮਰਾਨ ਨਾਲ ਮੁਲਾਕਾਤ ਉਦੋਂ ਹੋਈ, ਜਦੋਂ ਉਹ ਭਾਰਤ ਮੈਚ ਖੇਡਣ ਆਇਆ ਕਰਦੇ ਸਨ। ਇੰਨਾ ਹੀ ਨਹੀਂ ਇਮਰਾਨ ਦੀਆਂ ਕਈ ਗਰਲਫਰੈਂਡਸ ਵੀ ਰਹੀਆਂ ਹਨ।ਕ੍ਰਿਕਟ ਦੀ ਦੁਨੀਆ ਵਿਚ ਇਕ ਵੱਖਰਾ ਮੁਕਾਮ ਹਾਸਲ ਕਰ ਚੁੱਕੇ ਇਮਰਾਨ ਨੇ 1995 ‘ਚ ਬ੍ਰਿਟਿਸ਼ ਜਰਨਲਿਸਟ ਜੇਮਿਮਾ ਗੋਲਡਸਮਿੱਥ ਨਾਲ ਵਿਆਹ ਕੀਤਾ। ਇਹ ਰਿਸ਼ਤਾ 9 ਸਾਲ ਤਕ ਕਾਇਮ ਰਿਹਾ ਅਤੇ 2004 ‘ਚ ਤਲਾਕ ਹੋ ਗਿਆ। ਸਾਲ 2014 ‘ਚ ਇਮਰਾਨ ਨੇ ਦੂਜਾ ਵਿਆਹ ਕੀਤਾ। ਟੀ. ਵੀ. ਐਂਕਰ ਰੇਹਮ ਖਾਨ ਇਮਰਾਨ ਦੀ ਦੂਜੀ ਬੇਗਮ ਬਣੀ। ਇਹ ਵਿਆਹ ਸਿਰਫ 10 ਮਹੀਨੇ ਹੀ ਟਿਕ ਸਕਿਆ ਅਤੇ ਰੇਹਮ ਨੇ ਇਕ ਕਿਤਾਬ ਲਿਖੀ, ਜਿਸ ‘ਚ ਉਸ ਨੇ ਇਮਰਾਨ ‘ਤੇ ਕਈ ਗੰਭੀਰ ਦੋਸ਼ ਲਾਏ ਹਨ। ਇਮਰਾਨ ਨੇ ਫਰਵਰੀ 2018 ‘ਚ ਤੀਜਾ ਵਿਆਹ ਕੀਤਾ। ਬੁਸ਼ਰਾ ਮਾਨਿਕਾ ਨਾਲ ਉਨ੍ਹਾਂ ਦਾ ਵਿਆਹ ਹੋਇਆ। ਇਮਰਾਨ ਦਾ ਸਿਆਸੀ ਸਫਰ 1996 ‘ਚ ਤਹਿਰੀਕ-ਏ-ਇਨਸਾਫ ਨਾਂ ਦੀ ਪਾਰਟੀ ਬਣਾਉਣ ਤੋਂ ਸ਼ੁਰੂ ਹੋਇਆ।

Facebook Comment
Project by : XtremeStudioz