Close
Menu

ਔਰਤਾਂ ਦੇ ਹੱਕ ਲਈ ਜਾਨ ਦੀ ਬਾਜ਼ੀ ਲਗਾਉਣ ਵਾਲੀ ਮਲਾਲਾ ਨੂੰ ਕੈਨੇਡਾ ‘ਚ ਮਿਲੇਗਾ ਸਨਮਾਨ

-- 04 April,2017
ਟੋਰਾਂਟੋ— ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਘੋਸ਼ਣਾ ਕੀਤੀ ਹੈ ਕਿ ਨੋਬਲ ਪੁਰਸਕਾਰ ਜੇਤੂ ਮਲਾਲਾ ਯੂਸਫਜਈ ਦੇਸ਼ ਦੀ ਸੰਸਦ ਨੂੰ ਸੰਬੋਧਿਤ ਕਰੇਗੀ। ਮਲਾਲਾ ਨੂੰ ਇੱਥੇ ਕੈਨੇਡਾ ਦੀ ਡਾਕਰੇਟ (ਸਨਮਾਨਯੋਗ) ਨਾਗਰਿਕਤਾ ਪ੍ਰਦਾਨ ਕੀਤੀ ਜਾਵੇਗੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ 19 ਸਾਲਾ ਪਾਕਿਸਤਾਨੀ ਕਾਰਜਕਰਤਾ ਸੰਸਦ ਨੂੰ ਸੰਬੋਧਤ ਕਰਨ ਵਾਲੀ ਸਭ ਤੋਂ ਛੋਟੀ ਉਮਰ ਦੀ ਵਿਅਕਤੀ ਹੋਵੇਗੀ। ਮਲਾਲਾ ਇੱਥੇ 12 ਅਪ੍ਰੈਲ ਨੂੰ ਆਉਣ ਵਾਲੀ ਹੈ।
 
ਟਰੂਡੋ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਤੇ ਮਲਾਲਾ ਸਿੱਖਿਆ ਦੇ ਜ਼ਰੀਏ ਕੁੜੀਆਂ ਨੂੰ ਤਾਕਤਵਰ ਬਣਾਉਣ ‘ਤੇ ਵੀ ਚਰਚਾ ਕਰਨਗੇ।
ਦੱਸਣਯੋਗ ਹੈ ਕਿ ਮਲਾਲਾ ਨੂੰ ਉਸ ਸਮੇਂ ਤਾਲਿਬਾਨ ਦੇ ਅੱਤਵਾਦੀਆਂ ਨੇ ਗੋਲੀ ਮਾਰ ਦਿੱਤੀ ਸੀ ਜਦ ਉਹ ਸਕੂਲ ਤੋਂ ਵਾਪਸ ਆ ਰਹੀ ਸੀ। ਉਸ ਨੂੰ ਔਰਤਾਂ ਦੀ ਸਿੱਖਿਆ ਦੀ ਵਕਾਲਤ ਕਰਨ ਕਰਕੇ ਨਿਸ਼ਾਨਾ ਬਣਾਇਆ ਗਿਆ ਸੀ। ਉਸ ਸਮੇਂ ਮਲਾਲਾ ਦੀ ਉਮਰ ਸਿਰਫ 15 ਸਾਲ ਸੀ। ਮਲਾਲਾ ਦਾ ਸ਼ੁਰੂਆਤੀ ਇਲਾਜ ਪਾਕਿਸਤਾਨ ‘ਚ ਹੋਇਆ ਪਰ ਉਸ ਮਗਰੋਂ ਉਸ ਨੂੰ ਬ੍ਰਿਟੇਨ ‘ਚ ਇਲਾਜ ਕਰਵਾਉਣ ਲਈ ਭੇਜਿਆ ਗਿਆ। ਉਸ ਨੂੰ ਇਸ ਮੁਹਿੰਮ ਲਈ ਸਾਰੀ ਦੁਨੀਆ ਵੱਲੋਂ ਸ਼ਾਬਾਸ਼ੀ ਦਿੱਤੀ ਗਈ ਹੈ ਅਤੇ ਉਸ ਨੂੰ ਸਾਲ 2014 ‘ਚ ‘ਨੋਬਲ ਸ਼ਾਂਤੀ ਪੁਰਸਕਾਰ’ ਨਾਲ ਨਵਾਜਿਆ ਗਿਆ ਸੀ। ਕੈਨੇਡਾ ਦੀ ਸਨਮਾਨਯੋਗ ਨਾਗਿਰਕਤਾ ਪਾਉਣ ਵਾਲੀ ਉਹ ਦੁਨੀਆ ਦੇ 6 ਲੋਕਾਂ ‘ਚੋਂ ਇਕ ਹੈ।
Facebook Comment
Project by : XtremeStudioz