Close
Menu

ਕਤਲ ਦੇ ਮਾਮਲੇ ’ਚ ਬਿਊਟੀ ਕੁਈਨ ਨੂੰ ਮੌਤ ਦੀ ਸਜ਼ਾ

-- 21 July,2018

ਨੈਰੋਬੀ, 21 ਜੁਲਾਈ
ਕੀਨੀਆ ਦੀ ਅਦਾਲਤ ਨੇ ਇਥੋਂ ਦੀ ਇਕ ਸੁੰਦਰੀ ਨੂੰ ਆਪਣੇ ਪੁਰਸ਼ ਸਾਥੀ ਨੂੰ ਮਾਰਨ ਦੇ ਦੋਸ਼ ਵਿੱਚ ਮੌਤ ਦੀ ਸਜ਼ਾ ਸੁਣਾਈ ਹੈ। ਉਸ ਨੇ ਇਹ ਕਤਲ ਆਪਣੇ ਪ੍ਰੇਮੀ ’ਤੇ 25 ਵਾਰ ਚਾਕੂ ਨਾਲ ਵਾਰ ਕਰਕੇ ਕੀਤਾ ਸੀ। 2015 ਵਿੱਚ ਰੁਥ ਕਾਮਡੇ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਸੀ ਜਿਸ ਵਿੱਚ ਉਸ ਨੇ ਆਪਣੇ ਸਾਥੀ ਫਰੀਦ ਮੁਹੰਮਦ ਨੂੰ ਚਾਕੂਆਂ ਨਾਲ ਵਾਰ ਕਰਕੇ ਮਾਰ ਦਿੱਤਾ ਸੀ।  ਅਦਾਲਤੀ ਕਾਰਵਾਈ ਦੌਰਾਨ ਮਈ ਵਿੱਚ ਉਸ ਨੂੰ ਦੋਸ਼ੀ ਠਹਿਰਾਇਆ ਗਿਆ ਸੀ। ਇਸ ਮਾਮਲੇ ਵਿੱਚ ਹੁਣ ਉਸ ਨੂੰ ਇਹ ਸਜ਼ਾ ਹੋਈ ਹੈ। ਹਾਈ ਕੋਰਟ ਦੇ ਜੱਜ ਜੈਸੀ ਲੇਜ਼ੀਟ ਨੇ ਇਹ ਸਜ਼ਾ ਸੁਣਾਉਂਦਿਆਂ ਕਿਹਾ, ‘‘ਮੈਂ ਨੌਜਵਾਨਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਆਪਣੇ ਸਾਥੀ ਮੁੰਡੇ ਜਾਂ ਕੁੜੀ ਜਿਸ ਤੋਂ ਤੁਸੀਂ ਨਿਰਾਸ਼ ਜਾਂ ਅਸੰਤੁਸ਼ਟ ਹੋ, ਨੂੰ ਇਸ ਤਰੀਕੇ ਨਾਲ ਮਾਰ ਦੇਣਾ ਬਹੁਤ ਹੀ ਦਰਦਨਾਕ ਵਰਤਾਰਾ ਹੈ। ਇਸ ਤਰ੍ਹਾਂ ਬਿਲਕੁਲ ਨਹੀਂ ਕਰਨਾ ਚਾਹੀਦਾ।’’ ਜੱਜ ਨੇ ਕਾਮਡੇ ਦੇ ਵਤੀਰੇ ਨੂੰ ਬਹੁਤ ਹੀ ਚਲਾਕੀ ਭਰਿਆ ਦੱਸਿਆ। ਉਨ੍ਹਾਂ ਕਿਹਾ ਕਿ ਉਸ ਨੂੰ ਆਪਣੇ ਸਾਥੀ ਨੂੰ ਮਾਰਨ ਤੋਂ ਬਾਅਦ ਵੀ ਕੋਈ ਅਫ਼ਸੋਸ ਨਹੀਂ ਸੀ ਜਦੋਂ ਕਿ ਸਾਰੇ ਪਾਸੇ ਖੂਨ ਹੀ ਖੂਨ ਸੀ। ਕਾਮਡੇ ਦੀ ਵਕੀਲ ਜੋਇਨਰ ਓਕੋਂਜੋ ਨੇ ਕਿਹਾ ਕਿ ਉਹ ਇਸ ਸਜ਼ਾ ਦੇ ਖ਼ਿਲਾਫ਼ ਅਪੀਲ ਕਰਨਗੇ। ਕੀਨੀਆ ਵਿੱਚ ਮੌਤ ਦੀ ਸਜ਼ਾ ’ਤੇ ਰੋਕ ਲੱਗੀ ਹੋਈ ਹੈ ਅਤੇ 1987 ਤੋਂ ਬਾਅਦ ਕਿਸੇ ਵੀ ਦੋਸ਼ੀ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ।

Facebook Comment
Project by : XtremeStudioz