Close
Menu

ਕਦੀ ਨਹੀਂ ਨਾਲੋਂ ਦੇਰ ਭਲੀ : ਸ਼ਤਰੂਘਨ ਸਿਨਹਾ

-- 18 January,2017

ਨਵੀਂ ਦਿੱਲੀ— ਬਾਲੀਵੁੱਡ ਮਸ਼ਹੂਰ ਅਭਿਨੇਤਾ ਸ਼ਤਰੂਘਨ ਸਿਨਹਾ ਨੇ ਫਿਲਮਫੇਅਰ ਲਾਈਫ ਟਾਈਮ ਅਚੀਵਮੈਂਟ ਪੁਰਸਕਾਰ ਪ੍ਰਾਪਤ ਕਰਨ ‘ਤੇ ਕਿਹਾ ਕਿ ਕਦੀ ਨਹੀਂ ਨਾਲੋਂ ਦੇਰ ਭਲੀ ਹੈ। ਉਨ੍ਹਾਂ ਕਿਹਾ ਕਿ ਆਪਣੇ ਦੋਸਤ ਅਮਿਤਾਭ ਬੱਚਨ ਤੋਂ ਸਨਮਾਨ ਪ੍ਰਾਪਤ ਕਰ ਕੇ ਮੈਨੂੰ ਬਹੁਤ ਹੀ ਚੰਗਾ ਲੱਗਾ, ਮੈਂ ਇਸ ਤੋਂ ਵੱਧ ਕੁਝ ਨਹੀਂ ਕਹਿ ਸਕਦਾ। ਉਨ੍ਹਾਂ ਕਿਹਾ ਕਿ ਪੁਰਸਕਾਰ ਦੀ ਖੁਸ਼ੀ ਉਦੋਂ ਕਈ ਗੁਣਾ ਵੱਧ ਗਈ ਜਦੋਂ ਇਸ ਨੂੰ ਮੈਨੂੰ ਮੇਰੇ ਦੋਸਤ ਅਤੇ ਮਹਾਨ ਅਭਿਨੇਤਾ ਅਮਿਤਾਭ ਬੱਚਨ ਨੇ ਸੀਨੀਅਰ ਨਿਰਦੇਸ਼ਕ ਸੁਭਾਸ਼ ਘਈ ਅਤੇ ਮੇਰੀ ਪਿਆਰੀ ਬੇਟੀ ਸੋਨਾਕਸ਼ੀ ਸਿਨਹਾ ਦੀ ਮੌਜੂਦਗੀ ‘ਚ ਦਿੱਤਾ। ਦੇਵ ਆਨੰਦ ਨਾਲ ‘ਪ੍ਰੇਮ ਪੁਜਾਰੀ’ ਤੋਂ ਬਾਲੀਵੁੱਡ ‘ਚ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੇ ਸਿਨਹਾ ਨੇ 200 ਤੋਂ ਵੱਧ ਹਿੰਦੀ ਫਿਲਮਾਂ ਵਿਚ ਕੰਮ ਕੀਤਾ ਹੈ।

Facebook Comment
Project by : XtremeStudioz