Close
Menu

ਕਪਿਲ ਦੇ ਕਲੱਬ ‘ਚ ਸ਼ਾਮਲ ਹੋਏ ਜਹੀਰ

-- 22 December,2013

ਜੋਹਾਨਸਬਰਗ – ਜਹੀਰ ਖਾਨ ਨੇ ਜੈਕ ਕੈਲਿਸ ਨੂੰ ਆਊਟ ਕਰਕੇ ਟੈਸਟ ਕ੍ਰਿਕਟ ਵਿਚ 300 ਤੋਂ ਵੱਧ ਕ੍ਰਿਕਟ ਵਿਕਟ ਲੈਣ ਵਾਲੇ ਦੂਜੇ ਭਾਰਤੀ ਤੇਜ਼ ਗੇਂਦਬਾਜ਼ ਬਣ ਗਏ। ਉਸ ਤੋਂ ਪਹਿਲਾ ਮਹਾਨ ਆਲ ਰਾਊਡਰ ਕਪਿਲ ਦੇਵ ਨੇ ਇਹ ਉਪਲੱਬਧੀ ਹਾਸਲ ਕੀਤੀ ਸੀ। ਜਹੀਰ ਨੇ ਪਹਿਲੇ ਟੈਸਟ ਕ੍ਰਿਕਟ ਮੈਚ ਦੇ ਪੰਜਵੇਂ ਦਿਨ ਕੈਲਿਸ ਨੂੰ ਆਊਟ ਕੀਤਾ ਅਤੇ ਇਸ ਤਰ੍ਹਾਂ ਨਾਲ 300 ਟੈਸਟ ਵਿਕਟ ਲੈਣ ਵਾਲੇ ਦੁਨੀਆ ਦੇ 27ਵੇਂ ਗੇਂਦਬਾਜ਼ ਬਣ ਗਏ। ਭਾਰਤ ਵੱਲੋਂ ਇਸ ਮੁਕਾਮ ‘ਤੇ ਪਹੁੰਚਣ ਵਾਲੇ ਇਹ ਚੌਥੇ ਗੇਂਬਾਜ਼ ਹਨ। ਜਹੀਰ ਤੋਂ ਪਹਿਲਾ ਕਪਿਲ ਦੇਵ 434 ਵਿਕਟਾਂ, ਲੈਗ ਸਪਿਨਰ ਅਨਿਲ ਕੁੰਬਲੇ 619 ਵਿਕਟਾਂ ਅਤੇ ਆਫ ਸਪਿਨਰ ਹਰਭਜਨ ਸਿੰਘ 413 ਵਿਕਟਾਂ ਹਾਸਲ ਕਰ ਚੁੱਕੇ ਹਨ। ਜਹੀਰ ਦਾ ਇਹ 89ਵਾਂ ਟੈਸਟ ਮੈਚ ਹੈ। ਉਨ੍ਹਾਂ ਨੇ ਹੁਣ ਤੱਕ ਆਸਟ੍ਰੇਲੀਆ ਦੇ ਖਿਲਾਫ ਜਨਤਕ 61 ਵਿਕਟਾਂ ਹਾਸਲ ਕੀਤੀਆਂ ਹਨ ਜਦੋਂ ਇੰਗਲੈਂਡ ਦੇ ਖਿਲਾਫ ਉਨ੍ਹਾਂ ਨੇ 43 ਵਿਕਟਾਂ ਹਾਸਲ ਕੀਤੀਆਂ ਹਨ। ਖੱਬੇ ਹੱਥ ਦੇ ਇਸ ਤੇਜ਼ ਗੇਂਦਬਾਜ਼ ਨੇ ਭਾਰਤ ਦੀ ਧਰਤੀ ‘ਤੇ 38 ਟੈਸਟ ਮੈਚਾਂ ‘ਚ 104 ਵਿਕਟਾਂ ਅਤੇ ਵਿਦੇਸ਼ੀ ਧਰਤੀ ‘ਤੇ 51 ਟੈਸਟ ਮੈਚਾਂ ਵਿਚ 196 ਵਿਕਟਾਂ ਲਈਆਂ ਹਨ। ਉਹ 300 ਵਿਕਟਾਂ ਦਾ ਅੰਕੜਾ ਤੋੜਨ ਵਾਲੇ ਖੱਬੇ ਹੱਥ ਦੇ ਤੀਜੇ ਤੇਜ਼ ਗੇਂਦਬਾਜ਼ ਹਨ। ਉਹ ਹੁਣ ਪਾਕਿਸਤਾਨ ਦੇ ਵਸੀਮ ਅਕਰਮ 414 ਵਿਕਟਾਂ ਅਤੇ ਸ਼੍ਰੀਲੰਕਾ ਦੇ ਚਮਿੰਡਾ ਵਾਸ 355 ਵਿਕਟਾਂ ਦੇ ਨਾਲ ਇਸ ਸੂਚੀ ਵਿਚ ਸ਼ਾਮਲ ਹੋ ਗਏ ਹਨ।

Facebook Comment
Project by : XtremeStudioz