Close
Menu

ਕਪੂਰਜ਼ ਹੈ ਫਿਲਮ ਇੰਡਸਟਰੀ ਦੇ ਬਿਹਤਰੀਨ ਕਲਾਕਾਰ : ਕਰੀਨਾ

-- 14 September,2013

images (2)

ਮੁੰਬਈ- ਬਾਲੀਵੁੱਡ ਦੀ ਹੌਟ ਅਭਿਨੇਤਰੀ ਕਰੀਨਾ ਕਪੂਰ ਦਾ ਕਹਿਣਾ ਹੈ ਕਿ ਕਪੂਰਜ਼ ਫਿਲਮ ਇੰਡਸਟਰੀ ਦੇ ਬਿਹਤਰੀਨ ਕਲਾਕਾਰ ਹਨ। ਕਰੀਨਾ ਕਪੂਰ ਨੇ ਕਿਹਾ, ”ਮੇਰਾ ਮੰਨਣਾ ਹੈ ਕਿ ਕਪੂਰਜ਼ ਫਿਲਮ ਇੰਡਸਟਰੀ ਦੇ ਬਿਹਤਰੀਨ ਕਲਾਕਾਰ ਹਨ। ਮੈਂ ਰਣਬੀਰ ਕਪੂਰ ਨਾਲ ਕੰਮ ਕਰਨਾ ਚਾਹੁੰਦੀ ਹਾਂ। ਉਹ ਬਹੁਤ ਚੰਗਾ ਕੰਮ ਕਰ ਰਹੇ ਹਨ। ਮੈਂ ਆਪਣੇ ਪਿਤਾ ਰਣਧੀਰ ਕਪੂਰ ਅਤੇ ਭੈਣ ਕਰਿਸ਼ਮਾ ਕਪੂਰ ਨਾਲ ਵੀ ਕੰਮ ਕਰਨਾ ਚਾਹੁੰਦੀ ਹਾਂ, ਪਰ ਇਹ ਉਦੋਂ ਤੱਕ ਨਹੀਂ ਹੋਵੇਗਾ ਜਦੋਂ ਤੱਕ ਸਾਨੂੰ ਕੋਈ ਰੋਮਾਂਚਿਤ ਕਰਨ ਵਾਲੀ ਫਿਲਮ ਨਹੀਂ ਮਿਲੇਗੀ।
ਉਨ੍ਹਾਂ ਨੇ ਕਿਹਾ, ”ਅਭਿਨੈ ਸਾਡੇ ਖੂਨ ਵਿਚ ਹੈ। ਮੈਂ ਕਾਫੀ ਸਮੇਂ ਤੋਂ ਫਿਲਮਾਂ ‘ਚ ਕੰਮ ਕਰ ਰਹੀ ਹਾਂ ਅਤੇ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦੀ ਹਾਂ ਕਿ ਮੈਂ ਫਿਲਮ ਇੰਡਸਟਰੀ ‘ਚ ਆਪਣੀ ਥਾਂ ਬਣਾਈ ਹੈ। ਅਜੇ ਤੱਕ ਮੇਰਾ ਕੈਰੀਅਰ ਬੇਹੱਦ ਸ਼ਾਨਦਾਰ ਰਿਹਾ ਹੈ। ਫਿਲਮ ਵਿਚ ਮੇਰਾ ਕਿਰਦਾਰ ਭਾਵੇਂ ਹੀ ਛੋਟਾ ਹੋਵੇ, ਪਰ ਜੇਕਰ ਉਹ ਮੈਨੂੰ ਰੋਮਾਂਚਿਤ ਕਰੇਗਾ ਤਾਂ ਉਸ ਫਿਲਮ ਵਿਚ ਮੈਂ ਜ਼ਰੂਰ ਕੰਮ ਕਰਾਂਗੀ। ਕਰੀਨਾ ਕਪੂਰ ਦੀ ਆਉਣ ਵਾਲਿਆਂ ਫਿਲਮਾਂ ਵਿਚ ‘ਗੋਰੀ ਤੇਰੇ ਪਿਆਰ ਮੇਂ’ ਮੁੱਖ ਹੈ। ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਵੇਗੀ।

Facebook Comment
Project by : XtremeStudioz