Close
Menu

ਕਪੂਰ ਪਰਿਵਾਰ ਨਾਲ ਕੰਮ ਕਰਕੇ ਸਨਮਾਨਤ ਮਹਿਸੂਸ ਕਰ ਰਹੀ ਹਾਂ : ਪੱਲਵੀ

-- 02 October,2013

ਮੈਲਬੋਰਨ- ਆਸਟਰੇਲੀਆ ਵਿਚ ਜੰਮੀ ਭਾਰਤੀ ਅਦਾਕਾਰਾ ਪੱਲਵੀ ਸ਼ਾਰਧਾ ਖੁਦ ਨੂੰ ਇਸ ਗੱਲ ਲਈ ਕਿਸਮਤ ਵਾਲੀ ਮੰਨਦੀ ਹੈ ਕਿ ਉਨ੍ਹਾਂ ਨੇ ਆਪਣੀ ਆਉਣ ਵਾਲੀ ਫਿਲਮ ‘ਬੇਸ਼ਰਮ’ ਵਿਚ ਅਭਿਨੇਤਾ ਰਣਬੀਰ ਕਪੂਰ ਦੇ ਇਲਾਵਾ ਉਨ੍ਹਾਂ ਦੇ ਮਾਤਾ-ਪਿਤਾ ਨਾਲ ਕੰਮ ਕਰਨ ਦਾ ਮੌਕਾ ਮਿਲਿਆ। ‘ਮਾਈ ਨੇਮ ਇਜ ਖਾਨ’ ਅਤੇ ‘ਹੀਰੋਇਨ’ ਵਰਗੀਆਂ ਫਿਲਮਾਂ ਵਿਚ ਛੋਟੀ ਭੂਮਿਕਾਵਾਂ ਨਿਭਾ ਚੁੱਕੀ ਇਸ ਅਦਾਕਾਰਾ ਨੇ ਕਿਹਾ ਹੈ ਕਿ ਉਨ੍ਹਾਂ ਨੂੰ ਕਦੇ ਇਹ ਉਮੀਦ ਨਹੀਂ ਸੀ ਕਿ ਉਨ੍ਹਾਂ ਦੀ ਸਖਤ ਮਿਹਨਤ ਦੀ ਬਦੌਲਤ ਉਨ੍ਹਾਂ ਨੂੰ ਮੁੱਖ ਭੂਮਿਕਾ ਵਾਲੀ ਆਪਣੀ ਪਹਿਲੀ ਫਿਲਮ ਵਿਚ ਬਾਲੀਵੁੱਡ ਦੀਆਂ ਇੰਨਾਂ ਮੰਨੀ-ਪ੍ਰਮੰਨੀਆਂ ਹਸਤੀਆਂ ਨਾਲ ਕੰਮ ਕਰਨ ਦਾ ਮੌਕਾ ਮਿਲੇਗਾ।
ਸ਼ਾਰਧਾ ਕਹਿੰਦੀ ਹੈ ਕਿ ਪੂਰੇ ਪਰਿਵਾਰ ਦੀ ਦਇਆ ਅਤੇ ਮਨੁੱਖਤਾ ਦੇ ਇਲਾਵਾ ਇਕ ਅਹਿਮ ਗੱਲ ਇਹ ਸੀ ਕਿ ਉਨ੍ਹਾਂ ਨੇ ਮੈਨੂੰ ਕਦੇ ਛੋਟਾ ਹੋਣ ਦਾ ਅਹਿਸਾਸ ਨਹੀਂ ਕਰਵਾਇਆ, ਇਹ ਗੱਲ ਮੇਰੇ ਲਈ ਕਾਫੀ ਮਾਣ ਦੀ ਹੈ। ਜ਼ਿਕਰਯੋਗ ਹੈ ਕਿ ਸ਼ਾਰਧਾ ਦੀ ਆਉਣ ਵਾਲੀ ਫਿਲਮ ਬੁੱਧਵਾਰ ਨੂੰ ਭਾਰਤ ਅਤੇ ਆਸਟਰੇਲੀਆ ਦੇ ਸਿਨੇਮਾਘਰਾਂ ਵਿਚ ਦਸਤਕ ਦੇਣ ਜਾ ਰਹੀ ਹੈ। ਇਸ ਫਿਲਮ ਵਿਚ ਰਣਬੀਰ ਕਪੂਰ ਮੁੱਖ ਭੂਮਿਕਾ ਵਿਚ ਹਨ।

Facebook Comment
Project by : XtremeStudioz