Close
Menu

ਕਬੱਡੀ ਕੱਪ ਵਿਵਾਦਾਂ ’ਚ ਘਿਰਿਆ

-- 21 December,2014

123-700x393ਲੰਬੀ, ਕਲ੍ਹ ਦੇਰ ਸ਼ਾਮ ਇੱਥੇ ਭਾਰਤ ਅਤੇ ਪਾਕਿਸਤਾਨ ਦੇ ਫਾਈਨਲ ਮੈਚ ਦੌਰਾਨ 5ਵਾਂ ਵਿਸ਼ਵ ਕਬੱਡੀ ਕੱਪ ਵਿਵਾਦਾਂ ਦੀ ਭੇਂਟ ਚੜ੍ਹ ਗਿਆ। ਕਬੱਡੀ ਕੱਪ ਦੇ ਫਾਈਨਲ ਮੁਕਾਬਲੇ ’ਚ ਭਾਰਤ ਤੋਂ 45-42 ਦੇ ਫ਼ਰਕ ਨਾਲ ਹਾਰਨ ਵਾਲੀ ਪਾਕਿਸਤਾਨੀ ਕਬੱਡੀ (ਪੁਰਸ਼) ਟੀਮ ਦੇ ਕਪਤਾਨ ਅਹਿਮਦ ਸਫ਼ੀਕ ਚਿਸ਼ਤੀ ਨੇ ਭਾਰਤੀ ਖੁੱਲ੍ਹੇਆਮ ਵਿਤਕਰੇ ਜ਼ਬਰਦਸਤੀ ਹਰਾਉਣ ਦੇ ਦੋਸ਼ ਲਾਏ। ਪਾਕਿਸਤਾਨੀ ਟੀਮ ਦੇ ਕਪਤਾਨ ਦਾ ਦੋਸ਼ ਸੀ ਕਿ ਭਾਰਤੀ ਟੀਮ ਨੂੰ ਜਿਤਾਉਣ ਲਈ ਮੈਚ ਸਮੇਂ ਤੋਂ ਪਹਿਲਾਂ ਮੁਕਾ ਦਿੱਤਾ ਗਿਆ। ਤਿੱਖੇ ਰੋਹ ’ਚ ਆਏ ਪਾਕਿਸਤਾਨੀ ਟੀਮ ਦੇ ਭਵਿੱਖ ’ਚ ਵਿਸ਼ਵ ਕਬੱਡੀ ਕੱਪ ’ਚ ਹਿੱਸਾ ਨਾ ਲੈਣ ਦੀ ਚਿਤਾਵਨੀ ਦਿੱਤੀ। ਪਾਕਿਸਤਾਨੀ ਟੀਮ ਦੇ ਕਪਤਾਨ ਅਹਿਮਦ ਸਫ਼ੀਕ ਚਿਸ਼ਤੀ ਨੇ ਆਖਿਆ ਕਿ ਭਾਰਤੀ ਕਬੱਡੀ ਟੀਮ ਦੇ ਖਿਡਾਰੀਆਂ ਨੇ ਆਪਣੇ ਪਿੰਡੇ ’ਤੇ ਬਾਮ ਲਗਾਈ ਹੋਈ ਸੀ, ਜਦੋਂ ਕਿ ਉਨ੍ਹਾਂ (ਪਾਕਿਸਤਾਨੀ) ਦੇ ਖਿਡਾਰੀਆਂ ਨੂੰ ਸਹੀ ਢੰਗ ਪਾਣੀ ਵੀ ਪੀਣ ਦਾ ਸਮਾਂ ਨਾ ਦਿੱਤਾ ਗਿਆ। ਇਸ ਮੌਕੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਕਿਸਤਾਨੀ ਖਿਡਾਰੀਆਂ ਨੂੰ ਗਲੇ ਲਾ ਕੇ ਦਿਲਾਸਾ ਦਿੱਤਾ। ਦੂਜੇ ਪਾਸੇ ਕਬੱਡੀ ਐਸੋਸੀਏਸ਼ਨ ਦੇ ਸੰਯੋਜਕ ਪੁਨੀਸ ਚੰੜੋਕ ਨੇ ਪਾਕਿਸਤਾਨੀ ਟੀਮ ਦੇ ਦੋਸ਼ਾਂ ਬਾਰੇ ਆਖਿਆ ਕਿ ਜੇਕਰ ਪਾਕਿਸਤਾਨੀ ਟੀਮ ਨੇ ਕੋਈ ਇਤਰਾਜ ਸੀ ਤਾਂ ਉਨ੍ਹਾਂ ਐਸੋਸੀਏਸ਼ਨ ਕੋਲ ਸਹੀ ਢੰਗ ਨਾਲ ਇਤਰਾਜ਼ ਜ਼ਾਹਰ ਕਰਨਾ ਚਾਹੀਦਾ ਸੀ।

Facebook Comment
Project by : XtremeStudioz