Close
Menu

ਕਰਜ ਸੰਕਟ- ਗਰੀਸ ਦੇ ਕੋਲ ਕੋਈ ਨਵਾਂ ਪ੍ਰਸਤਾਵ ਨਹੀਂ, ਨਾਰਾਜ਼ ਹੋਏ ਯੂਰੋਜੋਨ ਦੇ ਨੇਤਾ

-- 08 July,2015

ਬ੍ਰਸੇਲਜ਼, 8 ਜੁਲਾਈ – ਗਰੀਸ ਦੇ ਪ੍ਰਧਾਨ ਮੰਤਰੀ ਅਲੈਕਸਿਸ ਸਿਪਰਸ ਮੰਗਲਵਾਰ ਨੂੰ ਯੂਰੋਜੋਨ ਦੇ ਨੇਤਾਵਾਂ ਦੇ ਸਿਖਰ ਸੰਮੇਲਨ ‘ਚ ਚਿਹਰੇ ‘ਤੇ ਮੁਸਕਾਨ ਨਾਲ ਪਹੁੰਚੇ ਪਰ ਜਦੋਂ ਇਹ ਸਪਸ਼ਟ ਹੋ ਗਿਆ ਕਿ ਉਨ੍ਹਾਂ ਦੇ ਕੋਲ ਇਸ ਬਾਰੇ ‘ਚ ਕੋਈ ਲਿਖਿਤ ਪ੍ਰਸਤਾਵ ਨਹੀਂ ਕਿ ਉਹ ਆਪਣੇ ਦੇਸ਼ ਨੂੰ ਵਿੱਤੀ ਸੰਕਟ ਤੋਂ ਕਿਸ ਤਰ੍ਹਾਂ ਬਚਾਉਂਣਗੇ ਤਾਂ ਉਨ੍ਹਾਂ ਨੂੰ ਸਾਰਿਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ। ਅਜਿਹੇ ‘ਚ ਜਦੋਂ ਗਰੀਸ ਦੇ ਬੈਂਕ ਸੰਭਾਵਿਤ ਰੂਪ ਨਾਲ ਕੁਝ ਹੀ ਦਿਨਾਂ ‘ਚ ਢੇਹਢੇਰੀ ਹੋ ਸਕਦੇ ਹਨ ਤਾਂ ਉਸ ਨੂੰ ਯੂਰੋਜੋਨ ਤੋਂ ਬਾਹਰ ਕੀਤਾ ਜਾ ਸਕਦਾ ਹੈ। ਸਿਪਰਸ ਤੋਂ ਉਮੀਦ ਸੀ ਕਿ ਉਹ ਕਰਜ ਦੇ ਬਦਲੇ ਆਰਥਿਕ ਸੁਧਾਰਾਂ ਦੀ ਪੇਸ਼ਕਸ਼ ਕਰਨਗੇ।

Facebook Comment
Project by : XtremeStudioz