Close
Menu

ਕਰਣ ਜੌਹਰ ਦੀ ਗਾਈਡ ਬਣੀ ਜੈਕਲੀਨ ਫਰਨਾਂਡੀਜ਼

-- 14 September,2013

jacqueline-fernandez

ਮੁੰਬਈ – ਬਾਲੀਵੁੱਡ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਅਤੇ ਸਾਬਕਾ ਮਿਸ ਸ਼੍ਰੀਲੰਕਾ ਜੈਕਲੀਨ ਫਰਨਾਂਡੀਜ਼ ਅੱਜਕਲ ਕਰਣ ਜੌਹਰ ਦੀ ਗਾਈਡ ਬਣ ਗਈ ਹੈ। ਅਨੁਰਾਗ ਕੱਸ਼ਯਪ ਦੇ ਨਿਰਦੇਸ਼ਨ ‘ਚ ਬਣ ਰਹੀ ਫਿਲਮ ‘ਬਾਂਬੇ ਵੇਲਵੇਟ’  ਦੀ ਸ਼ੂਟਿੰਗ ਅੱਜਕਲ ਸ਼੍ਰੀਲੰਕਾ ‘ਚ ਹੋ ਰਹੀ ਹੈ। ਇਸ ਫਿਲਮ ‘ਚ ਕਰਣ ਜੌਹਰ  ਅਹਿਮ ਕਿਰਦਾਰ ਨਿਭਾ ਰਹੇ ਹਨ।  ਜੈਕਲੀਨ ਨੇ ਕਿਹਾ ਕਿ ਮੈਂ ਬਹੁਤ ਹੀ ਖੁਸ਼ ਹਾਂ ਕਿ ‘ਬਾਂਬੇ ਵੇਲਵੇਟ’ ਦੀ ਸ਼ੁਟਿੰਗ ਸ਼੍ਰੀਲੰਕਾ ‘ਚ ਹੋ ਰਹੀ ਹੈ। ਜ਼ਿਕਰਯੋਗ ਹੈ ਕਿ ‘ਬਾਂਬੇ ਵੇਲਵੇਟ’ 60 ਦੇ ਦਹਾਕੇ ਦੀ ਮੁੰਬਈ ਦੀ ਪਿਛੋਕੜ ਭੂਮੀ ‘ਤੇ ਆਧਾਰਿਤ ਇਕ ਪੀਰੀਅਡ ਫਿਲਮ ਹੈ।

Facebook Comment
Project by : XtremeStudioz