Close
Menu

ਕਰਤਾਰਪੁਰ ਲਾਂਘਾ ਚੰਗਾ ਆਗਾਜ਼: ਅਰੂਸਾ ਆਲਮ

-- 28 November,2018

ਬਠਿੰਡਾ, 28 ਨਵੰਬਰ
ਪਾਕਿਸਤਾਨੀ ਸਮਾਰੋਹਾਂ ਤੋਂ ਐਨ ਇੱਕ ਦਿਨ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੀ ਮਹਿਮਾਨ ਅਰੂਸਾ ਆਲਮ ਅੱਜ ਅਚਾਨਕ ਨਜ਼ਰ ਆਈ। ਸੋਸ਼ਲ ਮੀਡੀਆ ਉੱਤੇ ਜਿਉਂ ਹੀ ਵਾਹਗਾ ਬਾਰਡਰ ਰਾਹੀਂ ਪਾਕਿਸਤਾਨ ਰਵਾਨਾ ਹੋ ਰਹੀ ਅਰੂਸਾ ਆਲਮ ਦੀ ਵੀਡੀਓ ਵਾਇਰਲ ਹੋਈ ਤਾਂ ਹਰ ਕਿਸੇ ਕੋਲ ਹੱਥੋਂ ਹੱਥ ਇਹ ਕਲਿੱਪ ਪੁੱਜ ਗਈ। ਭਲਕੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਕਰਤਾਰਪੁਰ ਲਾਂਘੇ ਦਾ ਆਗਾਜ਼ ਕਰਨਗੇ ਅਤੇ ਉਸ ਤੋਂ ਪਹਿਲਾਂ ਅਰੂਸਾ ਆਲਮ ਅੱਜ ਪਾਕਿਸਤਾਨ ਪੁੱਜ ਗਈ ਹੈ। ਅਰੂਸਾ ਆਲਮ ਨੇ ਬਤੌਰ ਪੱਤਰਕਾਰ ਇਹ ਟਿੱਪਣੀ ਕੀਤੀ ਕਿ ਕਰਤਾਰਪੁਰ ਲਾਂਘਾ ਖੋਲ੍ਹਣਾ ਇੱਕ ਚੰਗਾ ਉਪਰਾਲਾ ਹੈ ਤੇ ਇੱਕ ਚੰਗਾ ਆਗਾਜ਼ ਵੀ ਹੈ। ਉਨ੍ਹਾਂ ਆਖਿਆ ਕਿ ਇਹ ਦੋਵੇਂ ਮੁਲਕਾਂ ਲਈ ਖ਼ਾਸ ਮੌਕਾ ਵੀ ਹੈ, ਜਿਸ ਨਾਲ ਦੋਵਾਂ ਦੇਸ਼ਾਂ ਵਿਚ ਅਮਨ ਸ਼ਾਂਤੀ ਤੇ ਭਾਈਚਾਰਕ ਸਾਂਝ ਮਜ਼ਬੂਤ ਹੋਵੇਗੀ। ਜਦੋਂ ਇਹ ਪੁੱਛਿਆ ਕਿ ਉਹ ਕਰਤਾਰਪੁਰ ਲਾਂਘੇ ਸਬੰਧੀ ਭਲਕੇ ਹੋ ਰਹੇ ਸਮਾਰੋਹਾਂ ਵਿਚ ਸ਼ਾਮਲ ਹੋਣਗੇ ਤਾਂ ਉਨ੍ਹਾਂ ਆਖਿਆ ਕਿ ਉਹ ਨਿੱਜੀ ਫੇਰੀ ਲਈ ਜਾ ਰਹੀ ਹੈ। ਵੇਰਵਿਆਂ ਅਨੁਸਾਰ ਅਰੂਸਾ ਆਲਮ ਅੱਜ ਅਚਨਚੇਤ ਹੀ ਅਟਾਰੀ ਬਾਰਡਰ ਉੱਤੇ ਕਰੀਬ 2.40 ਵਜੇ ਦੁਪਹਿਰ ਪੁੱਜੀ। ਉਹ ਇੱਕ ਮਰਸਿਡੀਜ਼ ਗੱਡੀ ਵਿਚ ਆਈ ਅਤੇ ਠੀਕ 3 ਵਜੇ ਪਾਕਿਸਤਾਨ ਪੁੱਜ ਗਈ। ਲੰਮਾ ਅਰਸਾ ਪਹਿਲਾਂ ਅਰੂਸਾ ਆਲਮ ਉਦੋਂ ਜਨਤਕ ਤੌਰ ‘ਤੇ ਦਿਖੀ ਸੀ ਜਦੋਂ ਉਸ ਨੇ ਚੰਡੀਗੜ੍ਹ ਵਿਚ ਮੀਡੀਆ ਨਾਲ ਸਿੱਧੀ ਗੱਲਬਾਤ ਕੀਤੀ ਸੀ।

Facebook Comment
Project by : XtremeStudioz