Close
Menu

ਕਰਨਾਟਕ ਸਰਕਾਰ ਦਾ ਹੁਕਮ, 200 ਰੁਪਏ ਤੋਂ ਵੱਧ ਨਹੀਂ ਹੋਵੇਗੀ ਫਿਲਮ ਦੀ ਟਿਕਟ

-- 03 May,2017
ਬੰਗਲੌਰ— ਕਰਨਾਟਕ ਸਰਕਾਰ ਨੇ ਅੱਜ ਇਹ ਐਲਾਨ ਕਰ ਦਿੱਤਾ ਹੈ ਕਿ ਮਲਟੀਪਲੈਕਸਾਂ ‘ਚ ਫਿਲਮ ਦੀ ਟਿਕਟ 200 ਰੁਪਏ ਤੋਂ ਵੱਧ ਨਹੀਂ ਰੱਖੀ ਜਾਵੇਗੀ। ਮੁੱਖ ਮੰਤਰੀ ਸਿੱਧਰਾਮਿਆ ਨੇ ਬਜਟ ‘ਚ ਪਹਿਲਾਂ ਹੀ ਇਸ ਮਤਾ ਰੱਖਿਆ ਸੀ, ਜਿਸ ਨੂੰ ਪਾਸ ਕਰ ਦਿੱਤਾ ਗਿਆ ਹੈ।
ਦੱਸਣਯੋਗ ਹੈ ਕਿ ਸ਼ੁੱਕਰਵਾਰ ਨੂੰ ਰਿਲੀਜ਼ ਹੋਈ ਫਿਲਮ ‘ਬਾਹੂਬਲੀ 2’ ਲਈ ਮਲਟੀਪਲੈਕਸ ਦੇ ਮਾਲਕਾਂ ਨੇ ਲੋਕਾਂ ਕੋਲੋਂ ਆਪਣੀ ਮਰਜ਼ੀ ਨਾਲ ਪੈਸੇ ਵਸੂਲੇ ਸਨ। ਇਸ ਤੋਂ ਬਾਅਦ ਕਰਨਾਟਕ ਫਿਲਮ ਚੈਂਬਰ ਆਫ ਕਾਮਰਸ ਤੇ ਕੰਨੜ ਫਿਲਮ ਜਗਤ ਨੇ ਫਿਲਮਾਂ ਲਈ ਮਲਟੀਪਲੈਕਸ ਵਲੋਂ ਕੀਮਤ ਵਸੂਲਣ ਵਰਗੀਆਂ ਸ਼ਿਕਾਇਤਾਂ ਮਿਲਣ ਤੋਂ ਬਾਅਦ ਇਸ ਮਤੇ ਨੂੰ ਲਾਗੂ ਕਰ ਦਿੱਤਾ ਹੈ।
Facebook Comment
Project by : XtremeStudioz