Close
Menu

ਕਰੀਨਾ ਕਪੂਰ ਅੱਜ ਵਰਤ ਨਹੀਂ ਰੱਖੇਗੀ

-- 22 October,2013

ਮੁੰਬਈ — ਕਰੀਨਾ ਕਪੂਰ ਮੰਗਲਵਾਰ ਨੂੰ ਕਰਵਾਚੌਥ ਦਾ ਵਰਤ ਨਹੀਂ ਰੱਖੇਗੀ ਕਿਉਂਕਿ ਉਸ ਦਾ ਕਹਿਣਾ ਹੈ ਕਿ ਆਪਣੇ ਪਤੀ ਸੈਫ ਅਲੀ ਖਾਨ ਪ੍ਰਤੀ ਪਿਆਰ ਨੂੰ ਸਾਬਤ ਕਰਨ ਲਈ ਉਸ ਦਾ ਭੁੱਖਾ ਰਹਿਣਾ ਜ਼ਰੂਰੀ ਨਹੀਂ। ਪਿਛਲੇ ਸਾਲ ਸੈਫ ਨਾਲ ਵਿਆਹ ਕਰਵਾਉਣ ਵਾਲੀ ਕਰੀਨਾ ਨੇ ਕਿਹਾ ਕਿ ਮੈਂ ਵਰਤ ਨਹੀਂ ਰੱਖਾਂਗੀ। ਮੈਂ ਕਪੂਰ ਪਰਿਵਾਰ ਤੋਂ ਹਾਂ ਅਤੇ ਮੈਂ ਖਾਣੇ ਬਿਨਾਂ ਨਹੀਂ ਰਹਿ ਸਕਦੀ। ਮੈਂ ਵਰਤ ਵਾਲਾ ਦਿਨ ਖਾ ਕੇ, ਕੰਮ ਕਰਕੇ ਅਤੇ ਆਪਣੀ ਫਿਲਮ ਦਾ ਪ੍ਰਚਾਰ ਕਰਕੇ ਮਨਾਵਾਂਗੀ। ਉਸ ਨੇ ਕਿਹਾ ਕਿ ਆਨਲਾਈਨ ਖਰੀਦਦਾਰੀ ਕਰਾਂਗੀ ਕਿਉਂਕਿ ਇਸ ਨਾਲ ਸਮਾਂ ਬਚ ਜਾਂਦਾ ਹੈ।

Facebook Comment
Project by : XtremeStudioz