Close
Menu

ਕਰੀਨਾ ਨੇ ਮੇਰੀ ਖਾਲੀ ਥਾਂ ਭਰ ਦਿੱਤੀ : ਕਰਿਸ਼ਮਾ

-- 28 September,2013

kk121ਨਵੀਂ ਦਿੱਲੀ,28 ਸਤੰਬਰ (ਦੇਸ ਪ੍ਰਦੇਸ ਟਾਈਮਜ਼)- ਬਾਲੀਵੁੱਡ ਅਦਾਕਾਰਾ ਕਰਿਸ਼ਮਾ ਕਪੂਰ ਨੂੰ ਲਗਦਾ ਹੈ ਕਿ ਉਨ੍ਹਾਂ ਦੇ ਫਿਲਮ ਉਦਯੋਗ ਤੋਂ ਬਾਹਰ ਜਾਣ ਨਾਲ ਹੋਈ ਖਾਲੀ ਥਾਂ ਉਸ ਦੀ ਭੈਣ ਕਰੀਨਾ ਕਪੂਰ ਨੇ ਭਰ ਦਿੱਤੀ ਹੈ। ਉਨ੍ਹਾਂ ਨੇ ਕਰੀਨਾ ਦੇ ਆਪਣੇ ਚਚੇਰੇ ਭਰਾ ਰਣਵੀਰ ਨਾਲ ਪਰਿਵਾਰ ਦੀ ਅਭਿਨੈ ਪਰੰਪਰਾ ਨੂੰ ਅੱਗੇ ਵਧਾਉਣ ਦੀ ਖੁਸ਼ੀ ਵੀ ਪ੍ਰਗਟਾਈ ਹੈ।
ਸਾਲ 2003 ‘ਚ ਵਿਆਹ ਹੋਣ ਤੋਂ ਬਾਅਦ ਹੀ ਅਭਿਨੈ ਛੱਡ ਦੇਣ ਵਾਲੀ ਕਰਿਸ਼ਮਾ ਨੇ ਦੱਸਿਆ ਕਿ ਮੈਂ ਆਪਣੇ ਫੈਸਲੇ ‘ਤੇ ਅਫਸੋਸ ਨਹੀਂ ਕਰਦੀ। ਮੈਂ ਇਹ ਕਹਿ ਸਕਦੀ ਹਾਂ ਕਿ ਮੇਰੀ ਖਾਲੀ ਥਾਂ ਕਰੀਨਾ ਨੇ ਭਰ ਦਿੱਤੀ ਹੈ। ਮੇਰਾ ਚਚੇਰਾ ਭਰਾ ਵੀ ਚੰਗਾ ਕੰਮ ਕਰ ਰਿਹਾ ਹੈ ਅਤੇ ਮੈਂ ਖੁਸ਼ ਹਾਂ ਕਿ ਇਹ ਪਰੰਪਰਾ ਜਾਰੀ ਹੈ।

Facebook Comment
Project by : XtremeStudioz