Close
Menu

ਕਰਜ਼ਾ ਅਦਾ ਕਰਨ ਦੀ ਸਮਾਂ ਹੱਦ ਖਤਮ, ਯੂਨਾਨ ਦੀਵਾਲੀਆ

-- 02 July,2015

ਵਾਸ਼ਿੰਗਟਨ- ਯੂਰਪੀਨ ਦੇਸ਼ ਯੂਨਾਨ ਕੌਮਾਂਤਰੀ ਮੁਦਰਾ ਫੰਡ ਦਾ ਕਰਜ਼ਾ ਅਦਾ ਨਹੀਂ ਕਰ ਸਕਿਆ, ਜਿਸ ਦੀ ਮਿਆਦ ਭਾਰਤੀ ਸਮੇਂ ਮੁਤਾਬਕ   ਮੰਗਲਵਾਰ ਅੱਧੀ ਰਾਤ ਨੂੰ ਖਤਮ ਹੋ ਗਈ। ਆਈ. ਐੱਮ. ਐੱਫ. ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਕਿਹਾ ਹੈ ਕਿ ਅਜੇ ਵੀ ਯੂਨਾਨ ‘ਤੇ 1.5 ਅਰਬ ਯੂਰੋ ਦਾ ਕਰਜ਼ਾ ਬਕਾਇਆ ਹੈ। ਦੇਸ਼ ਨੇ ਸਥਾਨਕ ਸਮੇਂ ਮੁਤਾਬਕ   ਮੰਗਲਵਾਰ ਸ਼ਾਮ 6 ਵਜੇ ਤੱਕ ਆਈ. ਐੱਮ. ਐੱਫ. ਦਾ ਕਰਜ਼ਾ ਅਦਾ ਕਰਨਾ ਸੀ ਪਰ ਉਹ ਨਾਕਾਮ ਰਿਹਾ।  ਉਸਨੇ ਕਰਜ਼ਾ ਅਦਾ ਕਰਨ ਲਈ ਕੌਮਾਂਤਰੀ ਮੁਦਰਾ ਫੰਡ ਕੋਲੋਂ ਹੋਰ ਸਮਾਂ ਮੰਗਿਆ ਹੈ। ਦੇਸ਼ ਦੇ ਉਪ ਪ੍ਰਧਾਨ ਮੰਤਰੀ ਯਾਨਿਸ ਨੇ ਕਿਹਾ ਹੈ ਕਿ ਉਨ੍ਹਾਂ ਦਾ ਦੇਸ਼ ਇਸ  ਸੰਬੰਧੀ ਯੂਰਪੀਨ ਭਾਈਚਾਰੇ ਦੇ ਦੇਸ਼ਾਂ ਨਾਲ ਪ੍ਰਸਤਾਵਿਤ ਗੱਲਬਾਤ ਦੌਰਾਨ  ਇਕ ਨਵਾਂ ਪ੍ਰਸਤਾਵ ਪੇਸ਼ ਕਰੇਗਾ।

Facebook Comment
Project by : XtremeStudioz