Close
Menu

ਕਲਾਕਾਰ ਪਲੇਅਬੈਕ ਸਿੰਗਰਾਂ ਦੀ ਜਗ੍ਹਾ ਨਹੀਂ ਲੈ ਸਕਦੇ- ਪਰਿਣੀਤੀ ਚੋਪੜਾ

-- 04 April,2017

ਮੁੰਬਈ— ਬਾਲੀਵੁੱਡ ਅਭਿਨੇਤਰੀ ਪਰਿਣੀਤੀ ਚੋਪੜਾ ਦੀ ਆਉਣ ਵਾਲੀ ਫਿਲਮ ‘ਮੇਰੀ ਪਿਆਰੀ ਬਿੰਦੂ’ ਇਨ੍ਹੀਂ ਦਿਨੀਂ ਬਹੁਤ ਚਰਚਾ ‘ਚ ਹੈ। ਇਸ ਫਿਲਮ ਪਰਿਣੀਤੀ ਨੇ ਇਕ ਗੀਤ ਵੀ ਗਾਇਆ ਹੈ। ਪਰਿਣੀਤੀ ਨੇ ਇਸ ਟਰੇਲਰ ਦੇ ਲਾਂਚ ਮੌਕੇ ‘ਤੇ ਕਿਹਾ, ”ਮੈਨੂੰ ਨਹੀਂ ਲਗਦਾ ਕਿ ਗਾਇਕਾਂ ਦੀ ਜਗ੍ਹਾ ਨਹੀਂ ਲਈ ਜਾ ਸਕਦੀ ਹੈ। ਉਹ ਆਪਣੇ ਪੇਸ਼ੇ ਤੋਂ ਤਕਨੀਕੀ ਰੂਪ ਨਾਲ ਮਾਹਿਰ ਹੁੰਦੇ ਹਨ। ਜੇਕਰ ਸਾਡੇ ‘ਚ ਗਾਇਕੀ ਦਾ ਜਨੁਨ ਹੈ ਤਾਂ ਅਸੀਂ ਗਾ ਸਕਦੇ ਹਾਂ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਇਹ ਉਨ੍ਹਾਂ ਦੀ ਜਗ੍ਹਾ ਲੈਣ ਦੇ ਲਈ ਹਾਂ।”

ਜ਼ਿਕਰਯੋਗ ਹੈ ਕਿ ਫਿਲਮ ‘ਮੇਰੀ ਪਿਆਰੀ ਬਿੰਦੂ” ‘ਚ ਆਯੂਸ਼ਮਾਨ ਖੁਰਾਨਾ ਨਜ਼ਰ ਆਉਣਗੇ। ਬਾਲੀਵੁੱਡ ਅਭਿਨੇਤਾ ਆਯੂਸ਼ਮਾਨ ਇਕ ਪ੍ਰਸਿੱਧ ਗਾਇਕ ਵੀ ਹਨ। ਇਸ ਤੋਂ ਇਲਾਵਾ ਪਰਿਣੀਤੀ ਨੇ ਕਿਹਾ, ”ਪ੍ਰਿਯੰਕਾ ਦੇ ਪਿਤਾ ਅਤੇ ਮੇਰੇ ਪਿਤਾ ਇਕੱਠੇ ਗੀਤ ਗਾਉਂਦੇ ਸੀ। ਇਸ ਲਈ ਮੇਰੀ ਜਿਮੇਵਾਰੀ ਸੀ ਕਿ ਮੈਂ ਵੀ ਆਪਣੇ ਗੀਤ ਚੰਗੇ ਤਰੀਕੇ ਨਾਲ ਗਾਵਾ। ਪ੍ਰਿਯੰਕਾ ਪਹਿਲਾਂ ਹੀ ਗਾਇਕੀ ‘ਚ ਹੱਥ ਅਜਮਾ ਚੁੱਕੀ ਹੈ ਤੇ ਹੁਣ ਮੇਰੀ ਵਾਰੀ ਸੀ। ਇਸ ਲਈ ਮੈਂ ਹਰ ਕਿਸੇ ਦੀ ਧੰਨਵਾਦੀ ਹਾਂ ਕਿ ਮੈਨੂੰ ਸਹੀ ਗੀਤ ਮਿਲਿਆ ਜੋ ਮੇਰੀ ਆਵਾਜ ਦੇ ਮੁਤਾਬਿਕ ਸੀ ਅਤੇ ਲੋਕਾਂ ਨੂੰ ਵੀ ਬਹੁਤ ਪਸੰਦ ਆਇਆ।” ਇਸ ਤੋਂ ਇਲਾਵਾ ਫਿਲਮ ‘ਮੇਰੀ ਪਿਆਰੀ ਬਿੰਦੂ’ 12 ਮਈ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਕੀਤੀ ਜਾ ਰਹੀ ਹੈ। 

Facebook Comment
Project by : XtremeStudioz