Close
Menu

ਕਲਾਤਮਕ ਜਿਮਨਾਸਟਿਕ ਵਿਸ਼ਵ ਕੱਪ: ਬੈਲੈਂਸ ਬੀਮ ’ਚ ਦੀਪਾ 23ਵੇਂ ਸਥਾਨ ’ਤੇ

-- 24 November,2018

ਨਵੀਂ ਦਿੱਲੀ, 24 ਨਵੰਬਰ
ਭਾਰਤੀ ਜਿਮਨਾਸਟ ਦੀਪਾ ਕਰਮਾਕਰ ਜਰਮਨੀ ਦੇ ਕੋਟਬਸ ਵਿੱਚ ਚੱਲ ਰਹੇ ਕਲਾਤਮਕ ਜਿਮਨਾਸਟਿਕ ਵਿਸ਼ਵ ਕੱਪ ਦੇ ਦੂਜੇ ਦਿਨ ਬੈਲੈਂਸ ਬੀਮ ਵਿੱਚ 23ਵੇਂ ਸਥਾਨ ’ਤੇ ਰਹੀ। ਤ੍ਰਿਪੁਰਾ ਦੀ 25 ਸਾਲਾ ਇਸ ਜਿਮਨਾਸਟ ਨੇ ਕੱਲ੍ਹ ਵਾਲਟ ਫਾਈਨਲਜ਼ ’ਚ ਜਗ੍ਹਾ ਬਣਾਈ ਸੀ।
ਬੈਲੈਂਸ ਬੀਮ ਵਿੱਚ ਦੀਪਾ ਨੇ 11.066 (4.8+6.266) ਸਕੋਰ ਬਣਾਇਆ ਅਤੇ 32 ਖਿਡਾਰੀਆਂ ਵਿੱਚੋਂ 23ਵਾਂ ਸਥਾਨ ਹੀ ਹਾਸਲ ਕਰ ਸਕੀ। ਪੁਰਸ਼ਾਂ ਦੇ ਵਰਗ ਵਿੱਚ ਰਾਕੇਸ਼ ਪਾਤਰਾ ਪੈਰਲਲ ਬਾਰ ਕੁਆਲੀਫਿਕੇਸ਼ ’ਚ 13.033 (5.3+7.733) ਸਕੋਰ ਦੇ ਨਾਲ 29 ਜਿਮਨਾਸਟਾਂ ਵਿੱਚੋਂ 16ਵੇਂ ਸਥਾਨ ’ਤੇ ਰਿਹਾ। ਪੁਰਸ਼ ਵਾਲਟ ਦੇ ਕੁਆਲੀਫਿਕੇਸ਼ਨ ਗੇੜ ’ਚ ਆਸ਼ੀਸ਼ ਕੁਮਾਰ ਵੀ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ ਅਤੇ 12.866 ਅੰਕ ਲੈ ਕੇ 27 ਜਿਮਨਾਸਟਾਂ ਵਿੱਚੋਂ 23ਵੇਂ ਸਥਾਨ ’ਤੇ ਰਿਹਾ। ਅਰੁਨਾ ਰੈਡੀ ਪਹਿਲੇ ਦਿਨ ਗੋਡੇ ’ਚ ਲੱਗੀ ਸੱਟ ਕਾਰਨ ਫਲੋਰ ਮੁਕਾਬਲੇ ਵਿੱਚ ਭਾਗ ਨਹੀਂ ਲੈ ਸਕੀ। 

Facebook Comment
Project by : XtremeStudioz