Close
Menu

ਕਲਾਮ ਨੂੰ ਅਾਖ਼ਰੀ ਸਲਾਮ ਕਰਨ ਲੲੀ ਜੁਟਿਅਾ ਦੇਸ਼

-- 29 July,2015

ਭਲਕੇ ਰਾਮੇਸ਼ਵਰਮ ਵਿੱਚ ਕੀਤਾ ਜਾੲੇਗਾ ਸਾਬਕਾ ਰਾਸ਼ਟਰਪਤੀ ਨੂੰ ਸਪੁਰਦ-ੲੇ-ਖ਼ਾਕ

ਨਵੀਂ ਦਿੱਲੀ, 29 ਜੁਲਾੲੀ
ਅਾਮ ਲੋਕਾਂ ਅਤੇ ਬੱਚਿਅਾਂ ਦੇ ਹਰਮਨਪਿਅਾਰੇ ਅਾਗੂ ਡਾਕਟਰ ੲੇ ਪੀ ਜੇ ਅਬਦੁੱਲ ਕਲਾਮ ਨੂੰ ਸ਼ਰਧਾਂਜਲੀਅਾਂ ਦੇਣ ਲੲੀ ਅੱਜ ਪੂਰਾ ਦੇਸ਼ ੲਿਕਜੁਟ ਹੋ ਗਿਅਾ। ਰਾਸ਼ਟਰਪਤੀ ਪ੍ਰਣਬ ਮੁਖਰਜੀ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਅਹਿਮ ਹਸਤੀਅਾਂ ਅਤੇ ਅਾਮ ਲੋਕ ੳੁਨ੍ਹਾਂ ਨੂੰ ਅਾਪਣੇ ਸ਼ਰਧਾ ਦੇ ਫੁੱਲ ਭੇਟ ਕਰਨ ਲੲੀ ਕਤਾਰਾਂ ’ਚ ਲੱਗੇ ਰਹੇ। ‘ਭਾਰਤ ਰਤਨ’ ਡਾਕਟਰ ਕਲਾਮ ਨੂੰ ਵੀਰਵਾਰ ਨੂੰ ੳੁਨ੍ਹਾਂ ਦੇ ਜਨਮ ਅਸਥਾਨ ਰਾਮੇਸ਼ਵਰਮ ’ਚ ਸਪੁਰਦ-ੲੇ-ਖਾਕ ਕੀਤਾ ਜਾੲੇਗਾ।
ਡਾਕਟਰ ਕਲਾਮ ਦੀ 10, ਰਾਜਾਜੀ ਮਾਰਗ ਰਿਹਾੲਿਸ਼ ’ਤੇ ਸਕੂਲਾਂ ਅਤੇ ਕਾਲਜਾਂ ਦੇ ਵਿਦਿਅਾਰਥੀਅਾਂ ਸਮੇਤ ਲੋਕਾਂ ਦੀ ਭਾਰੀ ਭੀਡ਼ ਦੇਖੀ ਗੲੀ। ੳੁਨ੍ਹਾਂ ਦੀ ਦੇਹ ਨੂੰ ਤਿਰੰਗੇ ’ਚ ਲਪੇਟੇ ਹੋੲੇ ਤਾਬੂਤ ’ਚ ਰੱਖਿਅਾ ਗਿਅਾ ਹੈ। ਦੇਸ਼ ’ਚ 7 ਦਿਨਾਂ ਦੇ ਸੋਗ ਦਾ ਅੈਲਾਨ ਕੀਤਾ ਗਿਅਾ ਹੈ ਅਤੇ ਡਾਕਟਰ ਕਲਾਮ ਨੂੰ ਪੂਰੇ ਰਾਜਸੀ ਅਤੇ ਫ਼ੌਜੀ ਸਨਮਾਨਾਂ ਨਾਲ ਤਾਮਿਲ ਨਾਡੂ ਦੇ ਰਾਮੇਸ਼ਵਰਮ ’ਚ ਸਪੁਰਦ-ੲੇ-ਖਾਕ ਕੀਤਾ ਜਾੲੇਗਾ। ੳੁਨ੍ਹਾਂ ਦੇ ਵੱਡੇ ਭਰਾ ਮੁਥੂ ਮੁਹੰਮਦ ਮੀਰਾਨ ਮਰਾੲੀਕਰ (99) ਦੀ ਅਗਵਾੲੀ ਹੇਠ ਪਰਿਵਾਰ ਨੇ ਜੱਦੀ ਸ਼ਹਿਰ ’ਚ ਅੰਤਮ ਰਸਮਾਂ ਕਰਨ ਦੀ ੲਿੱਛਾ ਪ੍ਰਗਟਾੲੀ ਸੀ।
ੲਿਸ ਤੋਂ ਪਹਿਲਾਂ ਮਿਜ਼ਾੲੀਲਮੈਨ ਦੀ ਦੇਹ ਸ਼ਿਲਾਂਗ ਤੋਂ ਗੁਹਾਟੀ ਹੁੰਦਿਅਾਂ ਦਿੱਲੀ ਦੇ ਪਾਲਮ ਹਵਾੲੀ ਅੱਡੇ ’ਤੇ ਲਿਅਾਂਦੀ ਗੲੀ ਜਿਥੇ ਰਾਸ਼ਟਰਪਤੀ ਪ੍ਰਣਬ ਮੁਖਰਜੀ, ੳੁਪ ਰਾਸ਼ਟਰਪਤੀ ਹਾਮਿਦ ਅਨਸਾਰੀ ਅਤੇ ਰੱਖਿਅਾ ਮੰਤਰੀ ਮਨੋਹਰ ਪਰੀਕਰ ਸਮੇਤ ਹੋਰ ਅਾਗੂਅਾਂ ਨੇ ੳੁਨ੍ਹਾਂ ਨੂੰ ਸ਼ਰਧਾਂਜਲੀਅਾਂ ਦਿੱਤੀਅਾਂ। ੲਿਸ ਮੌਕੇ ਦਿੱਲੀ ਦੇ ੳੁਪ ਰਾਜਪਾਲ ਨਜੀਬ ਜੰਗ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਤਿੰਨਾਂ ਸੈਨਾਵਾਂ ਦੇ ਮੁਖੀ, ਮਾਰਸ਼ਲ ਅਰਜਨ ਸਿੰਘ, ਸੀਪੀਅਾੲੀ ਦੇ ਡੀ ਰਾਜਾ ਅਤੇ ਕ੍ਰਿਕਟਰ ਸਚਿਲ ਤੇਂਦੁਲਕਰ ਨੇ ਵੀ ਵਿਛਡ਼ੀ ਰੂਹ ਨੂੰ ਸ਼ਰਧਾਂਜਲੀ ਭੇਟ ਕੀਤੀ।
ਕੇਂਦਰੀ ਕੈਬਨਿਟ ਨੇ ਵੀ ਮਤਾ ਪਾਸ ਕਰਕੇ ਡਾਕਟਰ ਕਲਾਮ ਵੱਲੋਂ ਦੇਸ਼ ਨੂੰ ਦਿੱਤੇ ਯੋਗਦਾਨ ਦੀ ਸ਼ਲਾਘਾ ਕੀਤੀ। ਮਤੇ ’ਚ ਕਿਹਾ ਗਿਅਾ ਕਿ ੳੁਨ੍ਹਾਂ ਦੇ ਦੇਹਾਂਤ ਨਾਲ ਦੇਸ਼ ਨੇ ਦੂਰ ਦ੍ਰਿਸ਼ਟੀ ਵਾਲਾ ਵਿਗਿਅਾਨੀ, ਸੱਚਾ ਦੇਸ਼ਭਗਤ ਅਤੇ ਮਹਾਨ ਸਪੂਤ ਗੁਅਾ ਲਿਅਾ ਹੈ।
ਭਾਜਪਾ ਸੰਸਦੀ ਪਾਰਟੀ ਦੀ ਬੈਠਕ ’ਚ ਪ੍ਰਧਾਨ ਮੰਤਰੀ ਨੇ ਕਿਹਾ ਕਿ ਸਾਬਕਾ ਰਾਸ਼ਟਰਪਤੀ ਅਾਮ ਵਿਅਕਤੀ ਸਨ ਜਿਨ੍ਹਾਂ ਦੀ ਵਿਲੱਖਣ ਸ਼ਖ਼ਸੀਅਤ ਸੀ। ਕਾਂਗਰਸ ਦੇ ੳੁਪ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਕਿ ਡਾਕਟਰ ਕਲਾਮ ਲੋਕਾਂ ਦੇ ਰਾਸ਼ਟਰਪਤੀ ਸਨ। ੳੁਹ ਅਜਿਹੇ ਰਾਸ਼ਟਰਪਤੀ ਸਨ ਜਿਨ੍ਹਾਂ ’ਚ ਭਾਰਤ ਦੇ ਨੌਜਵਾਨਾਂ ਨਾਲ ਰਾਬਤਾ ਕਾੲਿਮ ਦੀ ਸਮਰੱਥਾ ਸੀ। ਸਾਰੇ ਕੇਂਦਰੀ ਮੰਤਰੀਅਾਂ ਸਮੇਤ ਹੋਰ ਅਾਗੂਅਾਂ ਨੇ ਵੀ ਡਾਕਟਰ ਕਲਾਮ ਨੂੰ ਸ਼ਰਧਾਂਜਲੀਅਾਂ ਦਿੱਤੀਅਾਂ।

Facebook Comment
Project by : XtremeStudioz