Close
Menu

ਕਲਾਮ ਨੇ ਕਰੋੜਾਂ ਭਾਰਤੀਆਂ ਲਈ ਪ੍ਰੇਰਨਾ ਦੇ ਤੌਰ ‘ਤੇ ਕੰਮ ਕੀਤਾ – ਓਬਾਮਾ

-- 29 July,2015

ਵਾਸ਼ਿੰਗਟਨ, 29 ਜੁਲਾਈ – ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਨੇ ਸਾਬਕਾ ਰਾਸ਼ਟਰਪਤੀ ਏ.ਪੀ.ਜੇ. ਅਬਦੁਲ ਕਲਾਮ ਦੇ ਦਿਹਾਂਤ ‘ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਹੈ ਕਿ ਕਲਾਮ ਕਰੋੜਾਂ ਲੋਕਾਂ ਲਈ ਪ੍ਰੇਰਨਾ ਸਰੋਤ ਸਨ। ਜਿਨ੍ਹਾਂ ਨੇ ਭਾਰਤ ਤੇ ਅਮਰੀਕਾ ਵਿਚਕਾਰ ‘ਸਪੇਸ’ ਸਹਿਯੋਗ ਨੂੰ ਉਤਸ਼ਾਹਿਤ ਕੀਤਾ। ਓਬਾਮਾ ਨੇ ਇਕ ਬਿਆਨ ‘ਚ ਕਿਹਾ ਕਿ ਅਮਰੀਕੀ ਜਨਤਾ ਵਲੋਂ ਉਹ ਸਾਬਕਾ ਭਾਰਤੀ ਰਾਸ਼ਟਰਪਤੀ ਡਾਕਟਰ ਏ.ਪੀ.ਜੇ. ਅਬਦੁਲ ਕਲਾਮ ਦੇ ਦਿਹਾਂਤ ‘ਤੇ ਭਾਰਤ ਦੀ ਜਨਤਾ ਦੇ ਪ੍ਰਤੀ ਹਮਦਰਦੀ ਪ੍ਰਗਟ ਕਰਦੇ ਹਨ। ਓਬਾਮਾ ਇਨ੍ਹੀਂ ਦਿਨੀਂ ਅਫ਼ਰੀਕਾ ਦੇ ਦੌਰੇ ‘ਤੇ ਹਨ। ਉਨ੍ਹਾਂ ਨੇ ਕਿਹਾ ਕਿ ਇਕ ਵਿਗਿਆਨੀ ਤੇ ਰਾਜਨੇਤਾ ਡਾਕਟਰ ਕਲਾਮ ਬਹੁਤ ਹੀ ਅਹਿਮ ਨੇਤਾ ਬਣੇ , ਦੇਸ਼ ਤੇ ਵਿਦੇਸ਼ ‘ਚ ਮਾਣ ਹਾਸਲ ਕੀਤਾ। ਉਨ੍ਹਾਂ ਨੇ ਕਿਹਾ ਕਿ ਅਮਰੀਕਾ-ਭਾਰਤ ਸਬੰਧਾਂ ਨੂੰ ਮਜ਼ਬੂਤ ਬਣਾਉਣ ਲਈ ਕਲਾਮ ਨੇ 1962 ‘ਚ ਅਮਰੀਕਾ ਦੀ ਯਾਤਰਾ ਦੌਰਾਨ ਨਾਸਾ ਦੇ ਨਾਲ ਸਬੰਧ ਜੋੜ ਕੇ ਅੰਤਰਿਕਸ਼ ਸਹਿਯੋਗ ਨੂੰ ਉਤਸ਼ਾਹਿਤ ਬਣਾਉਣ ਦਾ ਕੰਮ ਕੀਤਾ।

Facebook Comment
Project by : XtremeStudioz