Close
Menu

ਕਲਾਰਕ ਵੱਲੋਂ ਇਕ ਰੋਜ਼ਾ ਕ੍ਰਿਕਟ ਤੋਂ ਸੰਨਿਆਸ ਦਾ ਐਲਾਨ

-- 29 March,2015

ਮੈਲਬਰਨ, ਆਸਟਰੇਲੀਆੲੀ ਕ੍ਰਿਕਟ ਟੀਮ ਦਾ ਕਪਤਾਨ ਮਾੲੀਕਲ ਕਲਾਰਕ ਭਲਕੇ ਨਿੳੂਜ਼ੀਲੈਂਡ ਖ਼ਿਲਾਫ਼ ਵਿਸ਼ਵ ਕੱਪ ਦੇ ਫਾੲੀਨਲ ਮੁਕਾਬਲੇ ਤੋਂ ਬਾਅਦ ਇਕ ਰੋਜ਼ਾ ਕ੍ਰਿਕਟ ਨੂੰ ਅਲਵਿਦਾ ਕਹਿ ਦੇਵੇਗਾ। 33 ਸਾਲਾ ਕਲਾਰਕ ਨੇ ਐਮਸੀਜੀ ਵਿੱਚ ਫਾੲੀਨਲ ਮੁਕਾਬਲੇ ਤੋਂ ਪਹਿਲਾਂ ਪ੍ਰੈੱਸ ਕਾਨਫਰੰਸ ਵਿੱਚ ਅੱਜ ਅੈਲਾਨ ਕੀਤਾ ਕਿ ਸਾਲ 2003 ਤੋਂ ਸ਼ੁਰੂ ਹੋਇਆ ੳੁਸ ਦਾ ਇਕ ਰੋਜ਼ਾ ਕਰੀਅਰ ਭਲਕੇ ਫਾੲੀਨਲ ਤੋਂ ਬਾਅਦ ਖ਼ਤਮ ਹੋ ਜਾਵੇਗਾ। ਹਾਲਾਂਕਿ ੳੁਹ ਟੈਸਟ ਕ੍ਰਿਕਟ ਖੇਡਦਾ ਰਹੇਗਾ। ੳੁਸ ਨੇ ਕਿਹਾ ਕਿ ਭਲਕੇ ਆਸਟਰੇਲੀਆ ਲੲੀ ੳੁਸ ਦਾ ਆਖਰੀ ਇਕ ਰੋਜ਼ਾ ਕੌਮਾਂਤਰੀ ਮੈਚ ਹੋਵੇਗਾ। ਆਸਟਰੇਲੀਆ ਲੲੀ 244 ਇਕ ਰੋਜ਼ਾ ਮੈਚਾਂ ਵਿੱਚ 44.42 ਦੀ ਅੌਸਤ ਨਾਲ 7907 ਦੌਡ਼ਾਂ ਬਣਾੳੁਣ ਵਾਲੇ ਕਲਾਰਕ ਨੇ ਕਿਹਾ ਕਿ ਲੰਮੇ ਸਮੇਂ ਤੱਕ ਦੇਸ਼ ਦੀ ਨੁਮਾਇੰਦਗੀ ਕਰਨਾ ੳੁਸ ਲੲੀ ਸਨਮਾਨ ਦੀ ਗੱਲ ਹੈ। ਕਲਾਰਕ ਨੂੰ ਹਾਲੀਆ ਮਹੀਨਿਆਂ ਵਿੱਚ ਸੱਟਾਂ ਨਾਲ ਜੂਝਣਾ ਪਿਆ ਹੈ ਅਤੇ ਪਿਛਲੇ ਸਾਲ ਦਸੰਬਰ ਵਿੱਚ ਭਾਰਤ ਵਿਰੁੱਧ ਚਾਰ ਟੈਸਟ ਮੈਚਾਂ ਦੀ ਲਡ਼ੀ ਦਾ ਪਹਿਲਾ ਮੈਚ ਖੇਡਣ ਤੋਂ ਬਾਅਦ ੳੁਸ ਨੂੰ ਅਪਰੇਸ਼ਨ ਕਰਵਾੳੁਣਾ ਪਿਆ ਸੀ।

Facebook Comment
Project by : XtremeStudioz