Close
Menu

ਕਲੋਨੀ ਵਾਸੀ ਨਾਬਾਲਗ ਹੀ ਨਿਕਲਿਆ ਕਾਤਲ

-- 14 April,2015

ਚੰਡੀਗੜ੍ਹ, ਕਲੋਨੀ ਨੰ. 4 ਦੀ ਸਾਢੇ ਤਿੰਨ ਸਾਲਾ ਬੱਚੀ ਨੂੰ ਉਸ ਦੇ ਗੁਆਂਢ ਵਿੱਚ ਹੀ ਰਹਿੰਦੇ ਇਕ ਸਕੂਲੀ ਵਿਦਿਆਰਥੀ ਨੇ ਬਦਲਾ ਲੈਣ ਲਈ ਅਗਵਾ ਕਰਨ ਮਗਰੋਂ ਕਤਲ ਕੀਤਾ ਸੀ। ਮੁੰਡੇ ਨੇ ਬੱਚੀ ਨਾਲ ਬਲਾਤਕਾਰ ਕਰਨ ਦੀ ਗੱਲ ਵੀ ਕਬੂਲ ਲਈ ਹੈ। ਪਿਛਲੇ 3 ਦਿਨਾਂ ਤੋਂ ਐਸਐਸਪੀ ਡਾ. ਸੁਖਚੈਨ ਸਿੰਘ ਗਿੱਲ ਦੀ ਅਗਵਾਈ ਹੇਠ ਕਈ ਮਾਮਲੇ ਦੀ ਪੜਤਾਲ ਤੋਂ ਬਾਅਦ ਪੁਲੀਸ ਨੇ ਇਸੇ ਕਲੋਨੀ ਦੇ ਮ੍ਰਿਤਕਾ ਦੇ ਨਾਲ ਦੇ ਬਲਾਕ ਵਿੱਚ ਰਹਿੰਦੇ ਇਕ ਨਾਬਾਲਗ ਮੁੰਡੇ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਮੰਡਾ ਵੀ ਮ੍ਰਿਤਕਾ ਦੇ ਪਰਿਵਾਰ ਵਾਂਗ ਪਿੱਛੋਂ ਉਤਰ ਪ੍ਰਦੇਸ਼ ਨਾਲ ਸਬੰਧਤ ਹੈ।

ਐਸਪੀ ਪੂਰਬ ਪਰਵਿੰਦਰ ਸਿੰਘ ਨੇ ਦੱਸਿਆ ਕਿ ਲੰਮੀ ਪੜਤਾਲ ਤੋਂ ਬਾਅਦ ਕਲੋਨੀ ਦੇ ਹੀ ਇਕ 17 ਸਾਲਾਂ ਦੇ ਕਰੀਬ ਮੁੰਡੇ ਦੀ ਪੁੱਛ-ਪੜਤਾਲ ਕੀਤੀ ਤਾਂ ਉਸ ਘਟਨਾ ਦੀ ਗੱਲ ਮੰਨ ਲੲੀ ਹੈ। ਮੁੰਡੇ ਨੇ ਦੱਸਿਆ ਕਿ ਹੋਲੀ ਵਾਲੇ ਦਿਨ ਮ੍ਰਿਤਕ ਬੱਚੀ ਦੇ ਪਿਤਾ ਅਤੇ ਚਾਚੇ ਨੇ ਉਸ ਦੇ ਰਿਸ਼ਤੇ ਵਿੱਚੋਂ ਭਰਾ ਦੀ ਕੁੱਟਮਾਰ ਕੀਤੀ ਸੀ। ਉਹ ਮੌਕੇ ’ਤੇ ਛੁਡਵਾਉਣ ਪੁੱਜਾ ਤਾਂ ਦੋਵਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ ਗਈ, ਜਿਸ ਕਾਰਨ ਉਹ ਜ਼ਖ਼ਮੀ ਹੋ ਗਿਆ ਸੀ। ਉਸ ਨੇ ਹੋਲੀ ਵਾਲੇ ਦਿਨ ਤੋਂ ਹੀ ਦੋਵਾਂ ਦਾ ਕਤਲ ਕਰਨ ਦੀ ਸੋਚੀ ਸੀ ਪਰ ਮੌਕਾ ਨਹੀਂ ਲੱਗਾ ਸੀ। ਉਹ ਦੋਵਾਂ ਦਾ ਕਤਲ ਕਰਨ ਵਿਚ ਕਾਮਯਾਬ ਨਾ ਹੋ ਸਕਿਆ ਤਾਂ ਉਸ ਨੇ ਬੁਖਲਾ ਕੇ ਉਨ੍ਹਾਂ ਦੀ ਧੀ ਦਾ ਕਤਲ ਕਰਨ ਦੀ ਯੋਜਨਾ ਬਣਾਈ। ਐਸਪੀ ਅਨੁਸਾਰ ਮੁੰਡੇ ਨੇ ਦੱਸਿਆ ਕਿ ਘਟਨਾ ਵਾਲੀ ਰਾਤ ਬਿਜਲੀ ਬੰਦ ਹੋਈ ਸੀ। ਰਾਤ 9 ਵਜੇ ਦੇ ਕਰੀਬ ਬਿਜਲੀ ਆਈ ਤਾਂ ਸਾਰੇ ਗਲੀਆਂ ਵਿੱਚੋਂ ੳੁਠ ਕੇ ਆਪਣੇ ਘਰਾਂ ਵਿੱਚ ਵੜ ਗਏ। ਇਸੇ ਦੌਰਾਨ ਉਸ ਨੇ ਗਲੀ ਵਿੱਚ ਖੇਡਦੀ ਦੀ ਬੱਚੀ ਨੂੰ ਚੁੱਕ ਕੇ ਜੰਗਲ ਵੱਲ ਦੌੜ ਗਿਆ। ਐਸਪੀ ਅਨੁਸਾਰ ਮੁੰਡੇ ਨੇ ਮੰਨਿਆ ਹੈ ਕਿ ਉਸ ਨੇ ਬੱਚੀ ਦਾ ਕਤਲ ਕਰਨ ਤੋਂ ਪਹਿਲਾਂ ਉਸ ਨਾਲ ਬਲਾਤਕਾਰ ਵੀ ਕੀਤਾ ਸੀ। ਉਸ ਨੇ ਗਲਾ ਘੁੱਟ ਕੇ ਬੱਚੀ ਦਾ ਕਤਲ ਕੀਤਾ ਸੀ। ਐਸਪੀ ਅਨੁਸਾਰ ਫਿਲਹਾਲ ਇਹ ਪੁਸ਼ਟੀ ਨਹੀਂ ਹੋ ਸਕੀ ਕਿ ਮੁਲਜ਼ਮ ਨੇ ਇਹ ਅਪਰਾਧ ਕਰਨ ਵੇਲੇ ਕੋਈ ਨਸ਼ਾ ਕੀਤਾ ਸੀ। ਜੰਗਲ ਵਿੱਚੋਂ ਬੱਚੀ ਦੀ ਲਾਸ਼ ਨੇੜਿਓਂ ਮਿਲੀ ਸ਼ਰਾਬ ਦੀ ਖਾਲੀ ਬੋਤਲ ਦਾ ਇਹ ਅਪਰਾਧ ਨਾਲ ਕੋਈ ਸਬੰਧ ਨਹੀਂ ਜਾਪਦਾ।
ਦੱਸਣਯੋਗ ਹੈ ਕਿ 10 ਅਪਰੈਲ ਦੀ ਰਾਤ 9 ਵਜੇ ਦੇ ਕਰੀਬ ਕਲੋਨੀ ਨੰਬਰ 4 ਵਿੱਚੋਂ ਸਾਢੇ ਤਿੰਨ ਸਾਲ ਦੀ ਬੱਚੀ ਅਗਵਾ ਹੋਈ ਸੀ ਅਤੇ 11 ਅਪਰੈਲ ਨੂੰ ਉਸ ਦੀ ਲਾਸ਼ ਨਾਲ ਦੇ ਜੰਗਲ ਵਿੱਚੋਂ ਮਿਲੀ ਸੀ। ਇਸ ਘਟਨਾ ਤੋਂ ਬਾਅਦ ਕਲੋਨੀ ਦੇ ਵਸਨੀਕ ਤੇ ਪੁਲੀਸ ਵਿਚਾਲੇ ਮੁਠਭੇਡ਼ ਵੀ ਹੋੲੀ ਸੀ। ਪੜਤਾਲ ਦੌਰਾਨ ਪਤਾ ਲੱਗਾ ਹੈ ਕਿ ਬੱਚੀ ਦਾ ਕਤਲ ਕਰਨ ਮਗਰੋਂ ਮੁਲਜ਼ਮ ਪੁਲੀਸ ਵਿਰੁੱਧ ਹੋਏ ਪ੍ਰਦਰਸ਼ਨ ਵਿੱਚ ਵੀ ਸ਼ਾਮਲ ਸੀ ਅਤੇ ਸਮੁੱਚੀ ਸਥਿਤੀ ਉਪਰ ਅੱਖ ਰੱਖ ਰਿਹਾ ਸੀ

Facebook Comment
Project by : XtremeStudioz